ਪਟਿਆਲਾ ਤੋਂ 400 ਬੋਰੀਆਂ ਪਰਮਲ ਝੋਨੇ ਨਾਲ ਭਰਿਆ ਟਰੱਕ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਤੋਂ 400 ਬੋਰੀਆਂ ਪਰਮਲ ਝੋਨੇ ਨਾਲ ਭਰਿਆ ਟਰੱਕ ਕਾਬੂ

image

ਪਟਿਆਲਾ, ਰਾਜਪੁਰਾ, ਸ਼ੰਭੂ, 10 ਅਕਤੂਬਰ (ਦਲਜਿੰਦਰ ਸਿੰਘ/ਰਾਜਿੰਦਰ ਸਿੰਘ ਮੋਹੀ) : ਪੰਜਾਬ ’ਚ ਕਿਸੇ ਵੀ ਹੋਰ ਸੂਬੇ ਤੋਂ ਜੀਰੀ ਆਉਣ ਤੋਂ ਰੋਕਣ ਲਈ ਵੱਖ-ਵੱਖ ਥਾਵਾਂ ’ਤੇ ਪੁਲਿਸ ਤੇ ਫੂਡ ਸਪਲਾਈ ਵਿਭਾਗੀ ਵਲੋਂ ਕੀਤੀ ਜਾਂਦੀ ਚੈਕਿੰਗ ਦੌਰਾਨ ਅੱਜ ਜਦੋਂ ਥਾਣਾ ਸ਼ੰਭੂ ਪੁਲਿਸ ਤੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ 400 ਬੋਰੀਆਂ ਪਰਮਲ ਝੋਨੇ ਨਾਲ ਭਰੇ ਟਰੱਕ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਕਿ੍ਰਪਾਲ ਸਿੰਘ ਨੇ ਦਸਿਆ ਕਿ ਕੌਮੀ ਸ਼ਾਹ ਮਾਰਗ ਨੰਬਰ 44 ’ਤੇ ਸ਼ੰਭੂ ਬੈਰੀਅਰ ਨੇੜੇ ਨਾਕਾਬੰਦੀ ਦੌਰਾਨ ਅੰਬਾਲੇ ਵਾਲੇ ਪਾਸੇ ਤੋਂ ਆਏ ਟਰੱਕ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਟਰੱਕ ’ਚੋਂ ਪੰਜਾਬ ’ਚ ਨਾਜਾਇਜ਼ ਤੌਰ ’ਤੇ ਲਿਆਂਦੀਆਂ ਜਾ ਰਹੀਆਂ ਪਰਮਲ ਝੋਨੇ ਦੀਆਂ 400 ਬੋਰੀਆਂ ਬਰਾਮਦ ਹੋਈਆਂ, ਜਿਸ ਦਾ ਟਰੱਕ ਚਾਲਕ ਕੋਲ ਕੋਈ ਪੱਕਾ ਬਿੱਲ ਨਹੀਂ ਸੀ ਅਤੇ ਇਸ ਨੂੰ ਘੱਟ ਰੇਟ ’ਤੇ ਲਿਆ ਕੇ ਬੋਗਸ ਬਿਲਿੰਗ ਕਰ ਕੇ ਪੰਜਾਬ ਦੀਆਂ ਮੰਡੀਆਂ ’ਚ ਐਮ.ਐਸ.ਟੀ. ਦੇ ਵੇਚਣਾ ਸੀ, ਜਿਸ ’ਤੇ ਸਹਾਇਕ ਸਿਵਲ ਸਪਲਾਈ ਅਫ਼ਸਰ ਰਾਜਪੁਰਾ ਸ਼ਿਲਪਾ ਗੋਇਲ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਸ਼ੇਖ ਸਾਲਿਕ ਵਾਸੀ ਬਹਾਦਰਪੁਰ ਜ਼ਿਲ੍ਹਾ ਮੁਸਿਰਾਬਾਦ ਪੱਛਮੀ ਬੰਗਾਲ ’ਤੇ ਮਾਲ ਭੇਜਣ ’ਤੇ ਖਰੀਦ ਕਰਨ ਵਾਲੀਆਂ ਦੋ ਫ਼ਰਮਾਂ ਬੀ.ਐਲ. ਟ੍ਰੇਡਰਜ਼ ਬੁਧਵਾਲ ਪੱਛਮੀ ਬੰਗਾਲ ਤੇ ਆਰ ਇੰਡਸਟ੍ਰੀਜ ਰੇਲਵੇ ਰੋਡ ਫ਼ਾਜ਼ਿਲਕਾ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਫੋਟੋ ਨੰ 10ਪੀਏਟੀ. 25