ਜਲੰਧਰ ਵਿਖੇ ਕਬਾੜ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਮੌਕੇ ’ਤੇ ਥਾਣਾ ਨੰਬਰ 7 ਦੀ ਪੁਲਿਸ ਪਹੁੰਚੀ ਅਤੇ ਤਿੰਨ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ।

File Photo

ਜਲੰਧਰ - ਜਲੰਧਰ ਸ਼ਹਿਰ ਦੇ ਅਰਬਨ ਅਸਟੇਟ ਫੇਸ-1 ਨੇੜੇ ਪੀ. ਪੀ. ਆਰ. ਮਾਲ ਰੋਡ ਨੇੜੇ ਇਕ ਕਬਾੜ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਉਥੇ ਹੀ ਅੱਗ ਲੱਗਣ ਤੋਂ ਬਾਅਦ ਧੂੰਆਂ ਇੰਨਾ ਜ਼ਿਆਦਾ ਫੈਲ ਗਿਆ ਕਿ ਕੂਲ ਰੋਡ ਚੌਂਕ ਤੱਕ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ। 

ਗੋਦਾਮ ’ਚ ਲੱਗੀ ਅੱਗ ਫੈਲਦੀ ਹੋਈ ਨੇੜੇ ਸਥਿਤ ਝੁੱਗੀਆਂ ਤੱਕ ਵੀ ਪਹੁੰਚ ਗਈ ਜਿਸ ਨਾਲ ਕਈ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਝੁੱਗੀਆਂ ’ਚ ਪਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਮੌਕੇ ’ਤੇ ਥਾਣਾ ਨੰਬਰ 7 ਦੀ ਪੁਲਿਸ ਪਹੁੰਚੀ ਅਤੇ ਤਿੰਨ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਉਥੇ ਹੀ ਪੁਲਿਸ ਵੱਲੋਂ ਝੁੱਗੀਆਂ ’ਚ ਮੌਜੂਦ ਲੋਕਾਂ ਨੂੰ ਸਖ਼ਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਜਾ ਰਿਹਾ ਹੈ।