ਡੇਰਾਬੱਸੀ ਨਗਰ ਕੌਂਸਲ ਤੋਂ ਕਾਂਗਰਸ ਦੇ 7, BJP ਦਾ 1 ਅਤੇ 1 ਆਜ਼ਾਦ ਕੌਂਸਲਰ ਸਮੇਤ 9 ਕੌਂਸਲਰ ਹੋਏ 'ਆਪ' 'ਚ ਸ਼ਾਮਲ
-ਸ਼ਹਿਰ ਦੇ ਵਿਕਾਸ ਲਈ 3 ਅਕਾਲੀ ਕੌਂਸਲਰ ਵੀ 'ਆਪ' ਦਾ ਦੇਣਗੇ ਸਾਥ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) - ਡੇਰਾਬੱਸੀ ਨਗਰ ਕੌਂਸਲ ਦੀ ਸਿਆਸਤ ਵਿੱਚ ਅੱਜ ਜ਼ਬਰਦਸਤ ਧਮਾਕਾ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਦੇ 7, ਬੀਜੇਪੀ ਦਾ 1 ਅਤੇ 1 ਆਜ਼ਾਦ ਕੌਂਸਲਰ ਸਮੇਤ 9 ਕੌਂਸਲਰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ 3 ਹੋਰ ਅਕਾਲੀ ਕੌਸਲਰਾਂ ਨੇ ਸ਼ਹਿਰ ਦੇ ਵਿਕਾਸ ਨੂੰ ਲੀਹਾਂ ਤੇ ਲਿਆਉਣ ਲਈ ਆਮ ਆਦਮੀ ਪਾਰਟੀ ਨਾਲ ਚੱਲਣ ਦੀ ਸਹਿਮਤੀ ਪ੍ਰਗਟ ਕੀਤੀ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਕੌਂਸਲ ਪ੍ਰਧਾਨ ਬਣਾਉਣ ਵਿੱਚ ਬਾਹਰੋਂ ਆਪਣਾ ਸਮਰਥਨ ਦੇਣਗੇ । 'ਆਪ' ਵਿੱਚ ਸ਼ਾਮਲ ਹੋਣ ’ਤੇ ਕੁਲਜੀਤ ਰੰਧਾਵਾ ਨੇ ਸਿਰੋਪੇ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਕਤ ਕੌਂਸਲਰਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪ ਵਿੱਚ ਸ਼ਾਮਲ ਹੋਏ ਹਨ । ਕਿਉਕਿ ਪਿਛਲੇ ਕਾਂਗਰਸੀ ਪ੍ਰਧਾਨ ਵਲੋਂ ਵਿਕਾਸ ਕਾਰਜਾਂ ਵਿੱਚ ਭੇਦਭਾਵ ਕੀਤਾ ਜਾਂ ਰਿਹਾ ਸੀ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਵਿੱਚ ਵਾਰਡ ਨੂੰ 7 ਤੋਂ ਵਿਪਨਦੀਪ ਕੌਰ ਪਤਨੀ ਦਵਿੰਦਰ ਸਿੰਘ, ਵਾਰਡ ਨੂੰ 8 ਜਸਵਿੰਦਰ ਸਿੰਘ, ਵਾਰਡ ਨੰਬਰ 11 ਇੰਦੂ ਸੈਣੀ ਪਤਨੀ ਚਮਨ ਸੈਣੀ, ਵਾਰਡ ਨੰਬਰ 12 ਤੋਂ ਅਮੀਤ ਵਰਮਾ, ਵਾਰਡ ਨੰਬਰ 13 ਆਸ਼ੂ ਉਪਨੇਜਾ ਪਤਨੀ ਨਰੇਸ਼ ਉਪਨੇਜਾ, ਵਾਰਡ ਨੰਬਰ 15 ਤੋਂ ਸੁਸ਼ਮਾ ਚੱਢਾ ਪਤਨੀ ਭੁਪਿੰਦਰ ਚੱਢਾ, ਵਾਰਡ ਨੰਬਰ 16 ਤੋਂ ਹਰਵਿੰਦਰ ਪਟਵਾਰੀ, ਵਾਰਡ ਨੰਬਰ 17 ਤੋਂ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ ਪਾਲੀ, ਵਾਰਡ ਨੰਬਰ 19 ਤੋਂ ਐਡਵੋਕੇਟ ਵਿਕਰਾਂਤ ਦੇ ਨਾਮ ਸ਼ਾਮਲ ਹਨ
ਡੱਬੀ- ਸ਼ਹਿਰ ਦੇ ਵਿਕਾਸ ਲਈ 'ਆਪ' ਨੂੰ ਦੇਵਾਂਗੇ ਸਮਰਥਨ : ਅਕਾਲੀ ਕੌਂਸਲਰ ਟੋਨੀ
ਡੇਰਾਬੱਸੀ ਦੇ ਵਾਰਡ ਨੰਬਰ 4 ਤੋਂ ਮੌਜੂਦਾ ਅਕਾਲੀ ਕੌਂਸਲਰ ਮਨਵਿੰਦਰ ਟੋਨੀ ਰਾਣਾ ਨੇ ਕਿਹਾ ਕਿ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਪਛੜੇ ਡੇਰਾਬੱਸੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੀਹਾਂ ਤੇ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਬਾਹਰੋਂ ਸਮਰਥਨ ਦੇਣਗੇ । ਸਭ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ । ਟੋਨੀ ਰਾਣਾ ਨੇ ਕਿਹਾ ਕਿ ਕੌਂਸਲ ਪ੍ਰਧਾਨ ਦੀ ਚੋਣ ਵਿੱਚ ਅਕਾਲੀ ਕੌਂਸਲਰ ਕਿੰਗਮੇਕਰ ਦੀ ਭੂਮਿਕਾ ਨਿਭਾਉਣਗੇ ।