ਮਿਜ਼ਾਈਲ ਹਮਲੇ ਤੋਂ ਬਾਅਦ ਪੂਰੇ ਯੂਕਰੇਨ ਵਿਚ ਅਲਰਟ

ਏਜੰਸੀ

ਖ਼ਬਰਾਂ, ਪੰਜਾਬ

ਮਿਜ਼ਾਈਲ ਹਮਲੇ ਤੋਂ ਬਾਅਦ ਪੂਰੇ ਯੂਕਰੇਨ ਵਿਚ ਅਲਰਟ

image

ਲੋਕਾਂ ਨੂੰ  ਸਲਾਹ : ਹਵਾਈ ਹਮਲੇ ਦੇ ਸੰਕੇਤਾਂ ਨੂੰ  ਨਜ਼ਰਅੰਦਾਜ ਨਾ ਕਰੋ

ਕੀਵ, 11 ਅਕਤੂਬਰ :  ਸੋਮਵਾਰ ਨੂੰ  ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਇਲਾਕਿਆਂ ਵਿਚ ਮਿਜ਼ਾਈਲ ਹਮਲੇ ਕੀਤੇ | ਮਿਜ਼ਾਈਲ ਹਮਲਿਆਂ 'ਚ 19 ਲੋਕ ਮਾਰੇ ਗਏ ਸਨ ਅਤੇ 100 ਤੋਂ ਵਧ ਜ਼ਖ਼ਮੀ ਹੋ ਗਏ ਸਨ | ਯੂਕਰੇਨ 'ਤੇ ਇਕ ਤੋਂ ਬਾਅਦ ਇਕ ਮਿਜ਼ਾਈਲ ਹਮਲੇ ਤੋਂ ਬਾਅਦ ਰੂਸ ਦੁਬਾਰਾ ਹਮਲਾ ਕਰ ਸਕਦਾ ਹੈ | ਸਥਿਤੀ ਨੂੰ  ਦੇਖਦੇ ਹੋਏ ਯੂਕਰੇਨ ਦੇ ਨਿਵਾਸੀਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ |
ਯੂਕਰੇਨ ਦੇ ਐਮਰਜੈਂਸੀ ਵਿਭਾਗ ਨੇ ਵੀ ਮੰਗਲਵਾਰ ਨੂੰ  ਮਿਜ਼ਾਈਲ ਹਮਲੇ ਦੀ ਸੰਭਾਵਨਾ ਜਤਾਈ ਹੈ | ਅਜਿਹੇ ਵਿਚ ਯੂਕਰੇਨ ਦੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ | ਨਾਲ ਹੀ ਪੂਰੇ ਯੂਕਰੇਨ ਨੂੰ  ਅਲਰਟ 'ਤੇ ਰੱਖਿਆ ਗਿਆ ਹੈ | ਐਮਰਜੈਂਸੀ ਵਿਭਾਗ ਦਾ ਕਹਿਣਾ ਹੈ ਕਿ ਯੂਕਰੇਨ 'ਤੇ ਦੁਬਾਰਾ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਦੀ ਉੱਚ ਸੰਭਾਵਨਾ ਹੈ |
ਵਿਭਾਗ ਨੇ ਟੈਲੀਗ੍ਰਾਮ ਐਪ 'ਤੇ ਸੰਦੇਸ਼ ਜਾਰੀ ਕੀਤਾ ਹੈ | ਸੰਦੇਸ਼ ਵਿਚ ਕਿਹਾ ਗਿਆ ਹੈ, 'ਲੋਕਾਂ ਨੂੰ  ਅਪਣੀ ਸੁਰੱਖਿਆ ਲਈ ਸ਼ੈਲਟਰਾਂ ਵਿਚ ਰਹਿਣਾ ਚਾਹੀਦਾ ਹੈ | ਹਵਾਈ ਹਮਲੇ ਦੇ ਸੰਕੇਤਾਂ ਨੂੰ  ਨਜ਼ਰਅੰਦਾਜ ਨਾ ਕਰੋ |
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ  ਯੂਕਰੇਨ 'ਤੇ ਰੂਸ ਦੇ ਹਮਲਿਆਂ ਵਿਚ 19 ਲੋਕ ਮਾਰੇ ਗਏ ਸਨ | 
ਹਮਲਿਆਂ 'ਚ 105 ਲੋਕ ਜ਼ਖ਼ਮੀ ਵੀ ਹੋਏ ਹਨ | ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਹੈ | ਉਨ੍ਹਾਂ ਨੇ ਮਿ੍ਤਕਾਂ ਅਤੇ ਜ਼ਖ਼ਮੀਆਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ | ਰਾਜਧਾਨੀ ਕੀਵ ਸਮੇਤ ਯੂਕਰੇਨ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਜੋ ਬਾਇਡਨ ਅਤੇ ਵਲੋਦੋਮੀਰ ਜੇਲੈਂਸਕੀ ਵਿਚਾਲੇ ਗੱਲਬਾਤ ਹੋਈ ਸੀ |     (ਏਜੰਸੀ)