ਲੁਧਿਆਣਾ: ਸਵਾਈਨ ਫਲੂ ਕਾਰਨ ਚਾਰ ਦਿਨਾਂ ਵਿਚ ਇਕ ਹੋਰ ਮੌਤ
12 ਨਵੇਂ ਮਰੀਜ਼ ਆਏ ਸਾਹਮਣੇ, ਹੁਣ ਤੱਕ ਹੋ ਚੁਕੀਆਂ ਹਨ 10 ਮੌਤਾਂ
Ludhiana: Another death in four days due to swine flu
ਲੁਧਿਆਣਾ: ਜ਼ਿਲ੍ਹੇ ਵਿਚ ਸਵਾਈਨ ਫਲੂ ਦਾ ਜ਼ੋਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਚਾਰ ਦਿਨਾਂ ਵਿਚ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 52 ਸਾਲਾ ਮਰੀਜ਼ ਤਹਿਸੀਲ ਪਾਇਲ ਦੇ ਤਹਿਤ ਪੈਂਦੇ ਪਿੰਡ ਭਿਖੀ ਦਾ ਰਹਿਣ ਵਾਲਾ ਸੀ।
ਸਵਾਈਨ ਫਲੂ ਕਾਰਨ ਹੋਈ ਇਹ 10ਵੀਂ ਮੌਤ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਦੇ ਲੱਛਣ ਵਾਲੇ 10 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿਚੋਂ 1 ਮਰੀਜ਼ ’ਚ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਗਈ ਹੈ ਜੋ ਕਿ ਕਿਸੇ ਦੂਜੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਬਾਕੀ ਦੇ 11 ਸ਼ੱਕੀ ਮਰੀਜ਼ਾਂ ’ਚ 5 ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਸਿਹਤ ਵਿਭਾਗ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ’ਚ ਹੁਣ ਤੱਕ 129 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਜਿਨ੍ਹਾਂ ’ਚੋਂ 50 ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ 79 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਆਦਿ ਨਾਲ ਸਬੰਧਿਤ ਹਨ।