Patiala News : ਪੰਚਾਇਤੀ ਚੋਣਾਂ ਨੇ ਇੱਕ ਹੋਰ ਘਰ ’ਚ ਵਿਛਾ ਦਿੱਤੇ ਸੱਥਰ, ਜ਼ਹਿਰੀਲੀ ਚੀਜ਼ ਨਿਗਲ ਜੀਵਨ ਲੀਲ੍ਹਾ ਕੀਤੀ ਸਮਾਪਤ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : 50 ਹਜ਼ਾਰ ਬਦਲੇ ਪੰਚੀ ਦੇ ਕਾਗਜ਼ ਵਾਪਸ ਲੈਣ ਦੇ ਲੱਗੇ ਸੀ ਇਲਜ਼ਾਮ, ਮਰਨ ਤੋਂ ਪਹਿਲਾਂ ਪੁੱਤਰ ਸ਼ਾਹਰੁਖ ਖਾਨ ਹੱਥ ਫੜਾਇਆ ਸੁਸਾਈਡ ਪੱਤਰ 

ਗੁਲਜਾਰ ਮੁਹੰਮਦ

Patiala News : ਪਟਿਆਲਾ ਦੀ ਰਾਜਪੁਰਾ ਤਹਿਸੀਲ ਪਿੰਡ ਨਰੜੂ ਜਿੱਥੇ ਦੇ ਪੰਚ ਦੇ ਉਮੀਦਵਾਰ ਗੁਲਜਾਰ ਮੁਹੰਮਦ ਦੇ ਉੱਪਰ ਪੰਚ ਦੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਬਦਨਾਮੀ ਨਾ ਸਹਾਰਦੇ ਹੋਏ ਉਸਦੇ ਦੁਆਰਾ ਕਣਕ ’ਚ ਰੱਖਣ ਵਾਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  

ਗੁਲਜ਼ਾਰ ਮੁਹੰਮਦ ਦੇ ਦੁਆਰਾ ਖੁਦਕੁਸ਼ੀ ਕਰਨ ਸਮੇਂ ਇੱਕ ਸੁਸਾਈਡ ਪੱਤਰ ਜਿਸ ’ਚ ਉਸ ਦੁਆਰਾ ਸਾਰੀ ਘਟਨਾ ਲਿਖੀ ਗਈ ਆਪਣੇ ਪੁੱਤਰ ਸ਼ਾਹਰੁਖ ਖਾਨ ਦੇ ਹੱਥ ਫੜਾ ਦਿੱਤਾ।  ਸ਼ਾਹਰੁਖ ਖਾਨ ਦੇ ਬਿਆਨਾਂ ਦੇ ਅਧਾਰ ਤੇ ਉੱਪਰ ਪੁਲਿਸ ਦੇ ਦੁਆਰਾ 7 ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ। 
ਸ਼ਾਹਰੁਖ ਨੇ ਦੱਸਿਆ ਕਿ ਉਸਦਾ ਪਿਓ ਪਿੰਡ ਨਰੜੂ ਵਿਖੇ ਅੱਠ ਨੰਬਰ ਵਾਰਡ  ਵਿੱਚੋਂ ਪੰਚਾਇਤੀ ਚੋਣਾਂ ਵਿੱਚ ਪੰਚ ਦਾ ਉਮੀਦਵਾਰ ਸੀ ਅਤੇ ਉਸਦੇ ਕਾਗਜ਼ ਵੀ ਆ ਗਏ ਸਨ ਅਤੇ ਜਦੋਂ ਉਹ ਚੋਣ ਨਿਸ਼ਾਨ ਲੈਣ ਲਈ ਘਨੌਰ ਗਿਆ ਤਾਂ ਉੱਥੇ ਵਿਰੋਧੀ ਧਿਰ ਦੁਆਰਾ ਧੱਕੇ ਨਾਲ ਉਸ ਤੋਂ ਕਾਗਜ਼ ਵਾਪਸੀ ਉੱਪਰ ਸਾਈਨ ਕਰਵਾ ਲਏ ਗਏ। ਜਦੋਂ ਉਹ ਵਾਪਸ ਆਇਆ ਤਾਂ ਉਸਦੇ ਖੁਦ ਦੇ ਸਮਰਥਕਾਂ ਦੇ ਦੁਆਰਾ ਪਿੰਡ ਵਿੱਚ ਆ ਕੇ ਉਸ ਨੂੰ ਗਾਲਾਂ ਵੀ ਕੱਢੀਆਂ ਗਈਆਂ ਅਤੇ ਉਸਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ।

ਉਸਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਮਰਥਕ ਜਿਨਾਂ ਦੇ ਦੁਆਰਾ ਉਸ ਨੂੰ ਖੜਾ ਕੀਤਾ ਗਿਆ ਸੀ ਉਨ੍ਹਾਂ ਦੁਆਰਾ ਇਲਜ਼ਾਮ ਲਗਾਏ ਗਏ ਕਿ ਗੁਲਜਾਰ ਮੁਹੰਮਦ 50 ਹਜ਼ਾਰ ਰੁਪਏ ਲੈ ਕੇ ਆਪਣੇ ਕਾਗਜ਼ ਵਾਪਸ ਲੈ ਆਇਆ ਹੈ। ਜਦਕਿ ਇਹ ਸੱਚ ਨਹੀਂ ਸੀ ਅਸਲ ’ਚ ਉਸ ਤੋਂ ਧੱਕੇ ਨਾਲ ਸਾਈਨ ਕਰਵਾ ਕੇ ਵਿਰੋਧੀਆਂ ਦੁਆਰਾ ਕਾਗਜ਼ ਵਾਪਸ ਕਰਵਾਏ ਗਏ ਸਨ। ਬੇਸ਼ੱਕ ਮੇਰੇ ਪਿਤਾ ਦੁਆਰਾ ਸਫਾਈਆਂ ਦਿੱਤੀਆਂ ਗਈਆਂ ਪਰ ਪਿੰਡ ਵਿੱਚ ਵਧ ਰਹੀ ਬਦਨਾਮੀ ਉਹ ਸਹਾਰ ਨਾ ਸਕੇ ਅਤੇ ਉਨ੍ਹਾਂ ਵਲੋਂ ਜਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।  ਫਿਲਹਾਲ ਪੁਲਿਸ ਦੇ ਦੁਆਰਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।।

(For more news apart from Panchayat elections gave subject in another house News in Punjabi, stay tuned to Rozana Spokesman)