ਪੰਜਾਬ ਸਰਕਾਰ ਨੇ ਸੇਬਾਸਟੀਅਨ ਜੇਮਜ਼ ਨੂੰ ਵਿੱਤੀ ਮਾਮਲਿਆਂ ਬਾਰੇ ਸਲਾਹਕਾਰ ਨਿਯੁਕਤ ਕੀਤਾ
ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ, ਰਾਜ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਡਿਊਕ ਯੂਨੀਵਰਸਿਟੀ ’ਚ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਸੇਬਾਸਟੀਅਨ ਜੇਮਜ਼ ਨੂੰ ਵਿੱਤ ਵਿਭਾਗ ’ਚ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਭੂਮਿਕਾ ’ਚ ਜੇਮਜ਼ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ, ਰਾਜ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ।
ਸਰਕਾਰ ਵਲੋਂ ਜਾਰੀ ਹੁਕਮ ਜੇਮਜ਼ ਆਨਰੇਰੀ ਅਧਾਰ ’ਤੇ ਸੇਵਾ ਨਿਭਾਉਣਗੇ ਅਤੇ ਪੰਜਾਬ ਸਰਕਾਰ ਦੇ ਸਕੱਤਰ ਦੇ ਅਹੁਦੇ ’ਤੇ ਰਹਿਣਗੇ। ਉਹ ਟੀ.ਏ., ਡੀ.ਏ. ਅਤੇ ਸਕੱਤਰ ’ਤੇ ਲਾਗੂ ਨਿਯਮਾਂ ਅਨੁਸਾਰ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ। ਅਪਣੇ ਆਨਰੇਰੀ ਰੁਤਬੇ ਦੇ ਬਾਵਜੂਦ, ਜੇਮਜ਼ ਨੂੰ ਸਰਕਾਰ ਤੋਂ ਬਾਹਰ ਅਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿਤੀ ਜਾਏਗੀ, ਬਸ਼ਰਤੇ ਕਿ ਹਿੱਤਾਂ ਦਾ ਕੋਈ ਟਕਰਾਅ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਲੋੜੀਂਦੀਆਂ ਰਿਹਾਇਸ਼ੀ ਸਹੂਲਤਾਂ, ਸਕੱਤਰੀ ਸਟਾਫ ਅਤੇ ਅਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇਕ ਗੱਡੀ ਪ੍ਰਦਾਨ ਕੀਤ ਜਾਵੇਗੀ। ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਕੀਤੀ ਗਈ ਇਹ ਨਿਯੁਕਤੀ ਪੰਜਾਬ ਸਰਕਾਰ ਦੀ ਵਿੱਤੀ ਪ੍ਰਬੰਧਨ ਨੂੰ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।