Sikh student beard : ਸਿੱਖ ਵਿਦਿਆਰਥੀ ਨੂੰ ਦਾੜ੍ਹੀ ਕਟਵਾਏ ਬਿਨ੍ਹਾਂ ਸਰਜਰੀ ਕਲਾਸ ’ਚ ਜਾਣ ਤੋਂ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਤਲਵੰਡੀ ਸਾਬੋ ਤੋਂ ਇਕ ਸਿੱਖ ਵਿਦਿਆਰਥੀ ਹਰਸ਼ਦੀਪ ਸਿੰਘ ਉਜਬੇਕਿਸਤਾਨ ਵਿਚ ਤਾਸ਼ਕੰਤ ਮੈਡੀਕਲ ਅਕੈਡਮੀ ਵਿਚ ਪੜ੍ਹਦਾ ਹੈ

Tashkent Medical Academy

Sikh student beard : ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਵਿਦੇਸ਼ਾਂ ਵਿਚ ਅਕਸਰ ਹੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਉਜਬੇਕਿਸਤਾਨ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਸਿੱਖ ਵਿਦਿਆਰਥੀ ਨੂੰ ਦਾੜ੍ਹੀ ਨਾ ਕੱਟੀ ਹੋਣ ਕਾਰਨ ਸਰਜਰੀ ਕਲਾਸ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ।

 ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਤੋਂ ਇਕ ਸਿੱਖ ਵਿਦਿਆਰਥੀ ਹਰਸ਼ਦੀਪ ਸਿੰਘ ਜੋ ਉਜਬੇਕਿਸਤਾਨ ਵਿਚ ਤਾਸ਼ਕੰਤ ਮੈਡੀਕਲ ਅਕੈਡਮੀ ਵਿਚ ਪੜ੍ਹਦਾ ਹੈ ਅਤੇ ਉਸ ਨੂੰ ਇਸ ਕਰ ਕੇ ਸਰਜਰੀ ਕਲਾਸ ਵਿਚ ਜਾਣ ਤੋਂ ਰੋਕ ਦਿਤਾ ਕਿਉਂਕਿ ਉਸ ਨੇ ਅਪਣੀ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

 ਵਿਦਿਆਰਥੀ ਨੇ ਅਪਣੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਰੋਕਣ ਲਈ ਘੱਟ ਗਿਣਤੀ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਹੈ।
ਜ਼ਿਕਰਯੋਗ ਹੈ ਕਿ ਤਾਸ਼ਕੰਤ ਮੈਡੀਕਲ ਅਕੈਡਮੀ ਉਜਬੇਕਿਸਤਾਨ ਵਿਚ ਇਕ ਗ਼ੈਰ-ਮੁਨਾਫ਼ਾ ਮੈਡੀਕਲ ਯੂਨੀਵਰਸਿਟੀ ਹੈ। ਇਹ ਸੱਭ ਤੋਂ ਪੁਰਾਣੀ ਮੈਡੀਕਲ ਸੰਸਥਾਵਾਂ ਵਿਚੋਂ ਇਕ ਹੈ, ਇਹ 1920 ਵਿਚ ਮੈਡੀਸਨ ਫੈਕਲਟੀ ਵਜੋਂ ਸਥਾਪਤ ਕੀਤੀ ਗਈ ਸੀ।

 2005 ਵਿੱਚ ਸੰਸਥਾ ਦਾ ਨਾਮ ਤਾਸ਼ਕੰਤ ਮੈਡੀਕਲ ਅਕੈਡਮੀ ਰਖਿਆ ਗਿਆ ਸੀ। ਇਹ ਉਜਬੇਕਿਸਤਾਨ ਵਿਚ ਡਾਕਟਰੀ ਸਿਖਿਆ ਲਈ ਇਕ ਪ੍ਰਮੁੱਖ ਮੰਜਲ ਹੈ। ਤਾਸ਼ਕੰਤ ਮੈਡੀਕਲ ਅਕੈਡਮੀ ਤਾਸ਼ਕੰਤ ਸ਼ਹਿਰ, ਉਜਬੇਕਿਸਤਾਨ ਵਿਚ ਸਥਿਤ ਹੈ। ਇਸ ਯੂਨੀਵਰਸਟੀ ਵਿਚ 6,500 ਤੋਂ ਵਧ ਮੈਡੀਕਲ ਵਿਦਿਆਰਥੀ ਹਨ। ਤਾਸ਼ਕੰਤ ਮੈਡੀਕਲ ਅਕੈਡਮੀ ਵਿਚ ਲਗਭਗ 5,500 ਅੰਡਰ ਗ੍ਰੈਜੂਏਟ ਅਤੇ 1,000 ਤੋਂ ਵਧ ਪੋਸਟ ਗ੍ਰੈਜੂਏਟ ਵਿਦਿਆਰਥੀ ਹਨ।