Kapurthala ’ਚ ਬੰਨ੍ਹ ਮਜ਼ਬੂਤ ਕਰਨ ਲਈ ਸੈਂਕੜੇ ਟਰੈਕਟਰ ਗਰਾਊਂਡ ’ਤੇ ਉਤਰੇ
ਬੰਨ੍ਹ ਮਜ਼ਬੂਤ ਕਰਨ ਦੇ ਕਾਰਜ ਜੰਗੀ ਪੱਧਰ ’ਤੇ ਜਾਰੀ
Hundreds of Tractors Landed on the Ground to Strengthen the Dam in Kapurthala Latest News in Punjabi ਪੰਜਾਬ ਵਿਚ ਜਿਨ੍ਹਾਂ ਇਲਾਕਿਆਂ ਵਿਚ ਹੜ੍ਹਾਂ ਨੇ ਮਾਰ ਕੀਤੀ ਸੀ, ਉਨ੍ਹਾਂ ਇਲਾਕਿਆਂ ਵਿਚ ਕਿਸਾਨਾਂ ਵਲੋਂ ਅਪਣੀਆਂ ਜ਼ਮੀਨਾਂ ਨੂੰ ਫ਼ਸਲਾਂ ਦੀ ਬਜਾਈ ਲਈ ਤਿਆਰ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਕਪੂਰਥਲਾ ਜ਼ਿਲ੍ਹੇ ਦੇ ਹੜ ਪ੍ਰਭਾਵਤ ਇਲਾਕਿਆਂ ਵਿਚ ਲਗਾਤਾਰ ਸੂਬੇ ਇਲਾਕਿਆਂ ਅਤੇ ਦੂਸਰੇ ਰਾਜਾਂ ਤੋਂ ਲੋਕ ਸਹਾਇਤਾ ਰਾਸ਼ੀ ਲੈ ਕੇ ਪਹੁੰਚ ਰਹੇ ਹਨ। ਜਿਸ ਵਿਚ ਮਲੇਰਕੋਟਲਾ ਤੋਂ ਵੀ ਕਿਸਾਨ ਸੇਵਾ ਲੈ ਕੇ ਪਹੁੰਚੇ ਹਨ।
ਇਸੇ ਤਹਿਤ ਹੀ ਪਿੰਡ ਆਹਲੀ ਕਲਾਂ ਵਿਖੇ ਦਰਿਆ ਬਿਆਸ ਦੇ ਨਾਲ ਲੱਗਦੇ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਯਤਨ ਜਾਰੀ ਹਨ। ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਵਿਚ ਟਰੈਕਟਰ ਜ਼ਮੀਨ ਪੱਧਰੀ ਕਰ ਰਹੇ ਹਨ ਅਤੇ ਦਰਿਆ ਤੋਂ ਖੇਤਾਂ ਵਿਚ ਆਈ ਰੇਤ ਨੂੰ ਚੁੱਕ ਕੇ ਬੰਨ੍ਹ ’ਤੇ ਪਾ ਕੇ ਉਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਪੂਰੇ ਰਾਹਤ ਕਾਰਜ ਦੀ ਅਗਵਾਈ ਕਰ ਰਹੇ ਕਿਸਾਨਾਂ ਨੇ ਦਸਿਆ ਕਿ ਉਹ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਪੱਧਰੀ ਕਰਵਾ ਕੇ ਦੇ ਰਹੇ ਹਨ, ਉਥੇ ਹੀ ਜਿਨ੍ਹਾਂ ਕਿਸਾਨਾਂ ਦੀ ਸਾਰੀ ਜ਼ਮੀਨ ਦਰਿਆ ਵਿਚ ਸਮਾ ਗਈ ਹੈ, ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਲੈ ਕੇ ਦੇਣ ਵਾਸਤੇ ਆਉਂਦੇ ਸਮੇਂ ਵਿਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
(For more news apart from Hundreds of Tractors Landed on the Ground to Strengthen the Dam in Kapurthala Latest News in Punjabi stay tuned to Rozana Spokesman.)