ਰਾਜਕੁਮਾਰੀ ਦੀਪਇੰਦਰ ਕੌਰ ਦਾ ਹੋਇਆ ਦੇਹਾਂਤ, ਫਰੀਦਕੋਟ ਰਿਆਸਤ ਨਾਲ ਸੀ ਸਬੰਧਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਕੁਮਾਰੀ ਦੀਪਇੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲਦੇ ਆ ਰਹੇ ਸਨ ਪੰਜਾਬ ਦੀ ਮਸ਼ਹੂਰ ਰਿਆਸਤ ਫਰੀਦਕੋਟ ਦੇ ਰਾਜ ....

Rajkumari

ਫਰੀਦਕੋਟ (ਪੀਟੀਆਈ) : ਰਾਜਕੁਮਾਰੀ ਦੀਪਇੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲਦੇ ਆ ਰਹੇ ਸਨ ਪੰਜਾਬ ਦੀ ਮਸ਼ਹੂਰ ਰਿਆਸਤ ਫਰੀਦਕੋਟ ਦੇ ਰਾਜ ਘਰਾਣੇ ਮਹਾਰਾਜਾ ਹਰਿੰਦਰ ਸਿੰਘ ਦੀ ਸਭ ਤੋਂ ਛੋਟੀ ਧੀ ਰਾਜਕੁਮਾਰੀ ਦੀਪਇੰਦਰ ਕੌਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਜਿਸ ਦੇ ਚੱਲਦੇ ਐਤਵਾਰ ਨੂੰ ਉਨ੍ਹਾਂ ਫਰੀਦਕੋਟ ਦੇ ਰਾਜ ਮਹਿਲ ਵਿਚ ਆਖਰੀ ਸਾਹ ਲਿਆ।

ਰਾਜਕੁਮਾਰੀ ਦੀਪਇੰਦਰ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਦੀ ਕਈ ਹਜ਼ਾਰ ਕਰੋੜ ਦੀ ਜਾਇਦਾਦ ਦੀ ਦੇਖਰੇਖ ਲਈ ਬਣੇ ਮਹਾਰਾਜਾ ਖੇਵਾ ਜੀ ਟਰੱਸਟ ਦੇ ਚੇਅਰਮੈਨ ਵੀ ਸਨ। ਰਾਜਕੁਮਾਰੀ ਦੀਪਇੰਦਰ 82 ਵਰਿਆਂ ਦੇ ਸਨ। ਸੋਮਵਾਰ ਨੂੰ ਦੁਪਹਿਰ 12 ਵਜੇ ਫਰੀਦਕੋਟ ਵਿਖੇ ਰਾਜਕੁਮਾਰੀ ਦੀਪਇੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ