ਕਰਤਾਰਪੁਰ ਜਾਣ ਮੌਕੇ ਬੱਸ ਸਫ਼ਰ ਦੌਰਾਨ ਕੈਪਟਨ ਅਮਰਿੰਦਰ ਨੇ ਇਮਰਾਨ ਨਾਲ ਕਿਹੜੀਆਂ ਗੱਲਾਂ ਕੀਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਤਿਹਾਸਕ ਸਫਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਸ

what did Capt Amarinder talk to Imran about during the bus ride to Kartarpur Sahib?

ਜਲੰਧਰ : ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਤਿਹਾਸਕ ਸਫਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਸ ਵਿੱਚ ਮਿਲੇ ਤਾਂ ਕਰਤਾਰਪੁਰ ਲਾਂਘਾ ਦੋਵਾਂ ਦਰਮਿਆਨ ਆਪਸੀ ਸੰਪਰਕ ਦਾ ਕੇਂਦਰ ਬਿੰਦੂ ਬਣ ਕੇ ਉੱਭਰਿਆ। ਦੋਵਾਂ ਦਾ ਇਕ ਹੋਰ ਮਨਭਾਉਂਦਾ ਸਾਂਝਾ ਵਿਸ਼ਾ ਸੀ ਜਿਸ ਵਿੱਚ ਉਨ੍ਹਾਂ ਨੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬਸ ਦੇ ਛੋਟੇ ਜਿਹੇ ਸਫਰ ਮੌਕੇ ਬਰਾਬਰ ਦਿਲਚਸਪੀ ਦਿਖਾਈ।

ਹਰੇਕ ਭਾਰਤੀ ਅਤੇ ਪਾਕਿਸਤਾਨੀ ਲਈ ਕ੍ਰਿਕਟ ਹਮੇਸ਼ਾ ਆਪਸੀ ਸਾਂਝ ਅਤੇ ਜੋਸ਼ ਦਾ ਪ੍ਰਤੀਕ ਹੈ। ਇਸ ਬਸ ਸਫ਼ਰ ਦੌਰਾਨ ਇਕ ਹੋਰ ਸਾਂਝ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਦੀ ਉਨ੍ਹਾਂ ਦੇ ਪਰਿਵਾਰਾਂ ਦਰਮਿਆਨ ਵਿਸ਼ੇਸ਼ ਸਾਂਝ ਦਾ ਪਤਾ ਲਾਉਣ ਵਿੱਚ ਮਦਦ ਕੀਤੀ, ਭਾਵੇਂ ਕਿ ਉਹ ਦੋਵੇਂ ਇਸ ਤੋਂ ਪਹਿਲਾਂ ਆਪਸ ਵਿੱਚ ਨਹੀਂ ਮਿਲੇ ਅਤੇ ਨਾ ਹੀ ਨਿੱਜੀ ਤੌਰ 'ਤੇ ਇਕ-ਦੂਜੇ ਨੂੰ ਜਾਣਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸਫ਼ਰ ਮੌਕੇ ਇਮਰਾਨ ਖਾਨ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਕ੍ਰਿਕਟ ਖੇਡਣ ਦੇ ਦਿਨਾਂ ਤੋਂ ਜਾਣਦੇ ਹਨ। ਮੁੱਖ ਮੰਤਰੀ ਨੇ ਚੇਤੇ ਕੀਤਾ ਕਿ ਕ੍ਰਿਕਟ ਦਾ ਸਬੰਧ ਹੋਰ ਗਹਿਰਾ ਹੋਇਆ।

ਇਮਰਾਨ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਉਨਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਜਹਾਂਗੀਰ ਖਾਨ ਜੋ ਅੰਗਰੇਜ਼ਾਂ ਦੇ ਦੌਰ ਦੌਰਾਨ ਕ੍ਰਿਕਟ ਖੇਡਦੇ ਸਨ, ਨੇ ਪਟਿਆਲਾ ਵਾਸਤੇ ਵੀ ਕੇਡੇ ਸਨ ਅਤੇ ਉਨ੍ਹਾਂ ਨਾਲ ਮੁਹੰਮਦ ਨਿਸਾਰ, ਲਾਲਾ ਅਮਰ ਨਾਥ, ਤੇਜ਼ ਗੇਂਦਬਾਜ ਅਮਰ ਸਿੰਘ ਅਤੇ ਬੱਲੇਬਾਜ਼ ਵਜ਼ੀਰ ਅਲੀ ਤੇ ਅਮੀਰ ਅਲੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਸੱਤ ਖਿਡਾਰੀ ਉਸ ਟੀਮ ਦੇ ਮੈਂਬਰ ਸਨ ਜਿਸ ਟੀਮ ਦੀ ਕਪਤਾਨੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਨੇ 1934-35 ਵਿੱਚ ਭਾਰਤ ਅਤੇ ਪਟਿਆਲਾ ਲਈ ਕੀਤੀ ਸੀ।

 

ਇਹ ਗੱਲ ਸੁਣ  ਕੇ ਇਮਰਾਨ ਖਾਨ ਕਾਫੀ ਉਤਸ਼ਾਹਿਤ ਹੋਏ। ਹਾਲਾਂਕਿ ਬੱਸ ਦੀ ਇਹ ਯਾਤਰਾ ਪੰਜ ਮਿੰਟ ਤੋਂ ਵੀ ਘੱਟ ਸਮੇਂ ਦੀ ਸੀ ਪਰ ਕ੍ਰਿਕਟ ਕਰਕੇ ਇਸ ਨਾਲ ਇਮਰਾਨ ਖਾਨ ਅਤੇ ਕੈਪਟਨ ਅਮਰਿੰਦਰ ਦਰਮਿਆਨ ਸਬੰਧ ਸੁਖਾਵੇਂ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ। ਇਸ ਤੋਂ ਪਹਿਲਾਂ ਇਮਰਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਜਥੇ ਦਾ ਜ਼ੀਰੋ ਪੁਆਇੰਟ ਵਿਖੇ ਸਵਾਗਤ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਕਰਤਾਰਪੁਰ ਕੌਰੀਡੋਰ ਰਾਹੀਂ ਸ਼ੁਰੂ ਹੋਈ ਇਹ ਯਾਤਰਾ ਜੋ ਕਿ ਉਨ੍ਹਾਂ ਦੇ ਇੱਕ ਲੰਮੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਈ ਹੋਈ ਹੈ, ਆਉਣ ਵਾਲੇ ਸਮੇਂ ਵਿਚ ਦੋਵਾਂ ਮੁਲਕਾਂ ਵਿਚਾਲੇ ਹੋਰ ਰਿਸ਼ਤਿਆਂ ਨੂੰ ਕ੍ਰਿਕਟ ਵਾਂਗ ਵੀ ਹੋਰ ਮਜ਼ਬੂਤ ਕਰੇਗਾ ਅਤੇ ਦੋਵੇਂ ਮੁਲਕ ਆਉਣ ਵਾਲੇ ਸਮੇਂ ਵਿੱਚ ਇਹ ਖੇਡ ਸਹੀ ਭਾਵਨਾ ਨਾਲ ਖੇਡਣਗੇ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।