ਕੁਲਦੀਪ ਸਿੰਘ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਕੁਲਦੀਪ ਸਿੰਘ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ

image

ਬੱਸੀ ਪਠਾਣਾਂ, 10  ਨਵਬੰਰ (ਖੰਨਾ):  ਕਾਂਗਰਸ ਪਾਰਟੀ ਦੇ ਯੂਥ ਕੌਆਰਡੀਨੇਟਰ ਕੁਲਦੀਪ ਸਿੰਘ ਸਿੱਧੂਪੁਰ ਵਲੋਂ ਪੰਜਾਬ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨਾਲ ਵਿਸ਼ੇਸ਼ ਤੌਰ ਉਤੇ ਮੁਲਾਂਕਾਤ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਸਿੱਧੂਪੁਰ ਨੇ ਇੰਚਾਰਜ ਹਰੀਸ਼ ਰਾਵਤ ਨੂੰ ਪੰਜਾਬ ਦੀ ਸਥਿਤੀ ਬਾਰੇ ਜਾਣੂ ਕਰਵਾਉਦੇ ਹੋਏ ਕਿਸਾਨ ਅੰਦੌਲਨ, ਕਾਂਗਰਸ ਦੇ ਪ੍ਰਚਾਰ ਦੇ ਨਾਲ ਦਲਿਤ ਭਾਈਚਾਰੇ ਸਬੰਧੀ ਵਿਚਾਰ ਵਟਾਦਰਾਂ ਕੀਤਾ। ਸ. ਸਿੱਧੁਪੂਰ ਨੇ ਰਾਵਤ ਨੂੰ ਜਾਣੂੰ ਕਰਵਾਇਆ ਕਿ ਉਨ੍ਹਾਂ ਦੀ ਟੀਮ ਵਲੋਂ ਰਾਹੁਲ ਗਾਂਧੀ ਦੀ ਯੋਜਨਾ ਅਤੇ ਸੋਚ ਨੂੰ ਪੰਜਾਬ ਦੇ ਘਰ ਘਰ ਤਕ ਪਹੁੰਚਾਉਣ ਲਈ ਵੱਡੇ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਰਾਹੁਲ ਗਾਂਧੀ ਦੀ ਸੋਚ ਵਾਲਾ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ। ਰਾਵਤ ਨੇ ਸਿੱਧੁਪੂਰ ਨੂੰ ਹਿਦਾਇਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇ ਤਾਂਕਿ ਪੰਜਾਬ ਵਿਚ ਖ਼ੁਸ਼ਹਾਲੀ ਆਵੇ। ਇਸ ਮੌਕੇ ਜਗਦੀਸ਼ ਸਿੰਘ, ਗੌਰਵ ਕੁਮਾਰ , ਕਸ਼ਮੀਰ ਸਿੰਘ , ਜੀਵਨ ਕੁਮਾਰ, ਲਖਵਿੰਦਰ ਸਿੰਘ ਵੀ ਹਾਜ਼ਰ ਸਨ।

21SS9_K81NN1_੧੦_੦੨
ਸੱਮਸਿਆ ਬਾਰੇ ਜਾਣੂ ਕਰਵਾਉਦੇ ਹੌਏ ਕੁਲਦੀਪ ਸਿੰਘ ਸਿੱਧੁਪੂਰ। ਖੰਨਾ

ਹਰੀਸ਼ ਰਾਵਤ ਨੂੰ ਪੰਜਾਬ ਦੇ ਮੌਜੂਦਾ ਹਾਲਤ ਤੋਂ ਕਰਵਾਇਆ ਜਾਣੂ