ਸਮਰਾਲਾ, 10 ਨਵੰਬਰ (ਜਤਿੰਦਰ ਰਾਜੂ): ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੋਕ ਇਨਸਾਫ ਪਾਰਟੀ ਵੱਲੋਂ ਹਰੀਕੇ ਪੱਤਣ ਤੋਂ ਵਿਸ਼ੇਸ਼ ਚਾਰ ਰੋਜ਼ਾ ਮਾਰਚ ਕੱਢਿਆ ਜਾਵੇਗਾ। ਜੋ ਹਰੀਕੇ ਪੱਤਣ ਤੋਂ ਲੈ ਕੇ 700 ਕਿਲੋਮੀਟਰ ਦਾ ਰਾਸਤਾ ਤੈਅ ਕਰਦੇ ਹੋਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੁੱਜੇਗਾ ਅਤੇ 21 ਲੱਖ ਲੋਕਾਂ ਵੱਲੋਂ ਦਸਖਤ ਕੀਤੀ ਗਈ ਪਟੀਸ਼ਨ ਦਾਇਰ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੋਕ ਇਨਸਾਫ ਪਾਰਟੀ ਦੇ ਸਮਰਾਲਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਸੰਵਿਧਾਨਿਕ ਹੱਕਾਂ ਤੇ ਡਾਕੇ ਮਾਰੇ ਹਨ ਪਰ ਹੁਣ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਿਰਧੜ ਦੀ ਬਾਜ਼ੀ ਲਗਾ ਦੇਣਗੇ ਪਰ ਉਹ ਪਿੱਛੇ ਨਹੀਂ ਹਟਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਕਾਲਾ ਘਵੱਦੀ ਜ਼ਿਲ੍ਹਾ ਪ੍ਰਧਾਨ,ਹਲਕਾ ਸਮਰਾਲਾ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ,ਬਲਵਿੰਦਰ ਸਿੰਘ ਮਹਿਦੂਦਾਂ ਜਨਰਲ ਸਕੱਤਰ,ਕੁਲਵਿੰਦਰ ਸਿੰਘ ਪ੍ਰਧਾਨ ਬੀ.ਸੀ.ਵਿੰਗ ਸਮਰਾਲਾ, ਮੁਖਤਿਆਰ ਸਿੰਘ ਵਾਈਸ ਪ੍ਰਧਾਨ, ਨੀਰਜ ਯੂਥ ਪ੍ਰਧਾਨ,ਜਗਜੀਤ ਸਿੰਘ, ਅਜੀਤ ਸਿੰਘ, ਯਾਦਵਿੰਦਰ ਸਿੰਘ ਯਾਦੂ ਆਦਿ ਹਾਜ਼ਰ ਸਨ। ਫੋਟੋ -1- ਕੈਪਸ਼ਨ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੀ ਗਈ ਮੀਟਿੰਗ ਦਾ ਦ੍ਰਿਸ਼।
image