ਪੀ.ਏ.ਯੂ. ਦੀ ਡਾ. ਮਹਿੰਦਰ ਰੰਧਾਵਾ ਲਾਇਬ੍ਰੇਰੀ ਨੂੰ ਲਗਾਤਾਰ ਤੀਜੀ ਵਾਰ ਆਈ ਸੀ ਏ ਆਰ ਸਨਮਾਨ ਮਿਲਿਆ

ਏਜੰਸੀ

ਖ਼ਬਰਾਂ, ਪੰਜਾਬ

ਆਈ ਸੀ ਏ ਆਰ ਨਾਲ ਸੰਬੰਧਿਤ ਖੇਤੀ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਲਈ ਕਰਵਾਏ ਗਏ ਓਰੀਅਨਟੇਸ਼ਨ ਪ੍ਰੋਗਰਾਮ ਦੌਰਾਨ ਇਸ ਐਵਾਰਡ ਦੀ ਘੋਸ਼ਣਾ ਕੀਤੀ ਗਈ ।

M S Randhawa Library PAU Ludhiana

ਲੁਧਿਆਣਾ : ਪੀ.ਏ.ਯੂ. ਦੀ ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਨੇ ਉਤਰੀ ਜ਼ੋਨ ਵਿੱਚੋਂ ਜੇ-ਗੇਟ035R1 ਪ੍ਰੋਗਰਾਮ ਦੀ ਵਰਤੋਂ ਲਈ ਆਈ ਸੀ ਏ ਆਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਲਾਇਬ੍ਰੇਰੀਅਨ ਡਾ. ਪਰਮਪਾਲ ਸਹੋਤਾ ਨੇ ਦੱਸਿਆ ਕਿ ਇਹ ਐਵਾਰਡ ਲਗਾਤਾਰ ਤੀਜੀ ਵਾਰ ਲਾਇਬ੍ਰੇਰੀ ਨੂੰ ਮਿਲਿਆ ਹੈ । ਆਈ ਸੀ ਏ ਆਰ ਨਾਲ ਸੰਬੰਧਿਤ ਖੇਤੀ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਲਈ ਕਰਵਾਏ ਗਏ ਓਰੀਅਨਟੇਸ਼ਨ ਪ੍ਰੋਗਰਾਮ ਦੌਰਾਨ ਇਸ ਐਵਾਰਡ ਦੀ ਘੋਸ਼ਣਾ ਕੀਤੀ ਗਈ ।

ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਦੀ ਵਰਤੋਂ ਕਰਕੇ ਲਾਇਬ੍ਰੇਰੀ ਦੀ ਵਰਤੋਂ ਕਰਨ ਵਾਲੇ ਖੋਜਾਰਥੀ ਪੂਰੇ ਲੇਖਾਂ ਨੂੰ ਡਾਊਨਲੋਡ ਕਰਕੇ ਆਪਣੀ ਖੋਜ ਵਿੱਚ ਲਾਹਾ ਲੈ ਸਕਦੇ ਹਨ । ਇਸ ਪ੍ਰੋਗਰਾਮ ਦੀ ਪੂਰੀ ਸਮਰਥਾ ਨਾਲ ਵਰਤੋਂ ਲਈ ਆਈ ਸੀ ਏ ਆਰ ਦੀ ਟੀਮ ਨੇ ਪੀ.ਏ.ਯੂ. ਦੀ ਲਾਇਬ੍ਰੇਰੀ ਦੀ ਪ੍ਰਸ਼ੰਸਾ ਵੀ ਕੀਤੀ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ਲਈ ਲਾਇਬ੍ਰੇਰੀ ਦੇ ਸਮੁੱਚੇ ਅਮਲੇ ਨੂੰ ਵਧਾਈ ਦਿੱਤੀ ।