ਐਕਸਾਈਜ਼ ਵਿਭਾਗ ਨੇ ਪਿੰਡ ਮਹਾਲਮ 'ਚ ਮਾਰੀ ਰੇਡ, ਭਾਰੀ ਮਾਤਰਾ 'ਚ ਲਾਹਣ ਕੀਤਾ ਬਰਾਮਦ
200 ਤੋਂ 250 ਬੋਤਲਾਂ ਦੇਸੀ ਸ਼ਰਾਬ ਵੀ ਕੀਤੀ ਬਰਾਮਦ
ਜਲਾਲਾਬਾਦ ( ਅਰਵਿੰਦਰ ਤਨੇਜਾ) ਜਲਾਲਾਬਾਦ 'ਚ ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ ਮਿਲੀ ਹੈ। ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਜਲਾਲਾਬਾਦ ਦੇ ਪਿੰਡ ਮਹਾਲਮ ਵਿਚ ਰੇਡ ਕੀਤੀ ਗਈ ।ਜਿਥੇ 10,000 ਹਜ਼ਾਰ ਲੀਟਰ ਕੱਚੀ ਲਾਹਣ ਦੇ ਨਾਲ 200 -250 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।
ਪਿੰਡ ਦੇ ਵਿਚ ਰੇਡ ਦੌਰਾਨ ਲੋਕਾਂ ਦੇ ਬੈੱਡਰੂਮ ਦੇ ਵਿਚ ਬਣੀਆਂ ਬੇਸਮੈਟਾਂ,ਪਸ਼ੂਆਂ ਦੇ ਬੰਨ੍ਹਣ ਵਾਲੀਆਂ ਜਗ੍ਹਾਵਾਂ ਅਤੇ ਘਰ ਦੀਆਂ ਛੱਤਾਂ ਤੋਂ ਭਾਰੀ ਮਾਤਰਾ ਵਿਚ ਬਰਾਮਦ ਹੋਇਆ ਹੈ। ਜਿਸਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈ। ਸਾਡੇ ਪੱਤਰਕਾਰ ਅਰਵਿੰਦਰ ਤਨੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਈਟੀਓ (ETO) ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਇਹ ਰੇਡ ਕੀਤੀ ਗਈ।
ਜਲਾਲਾਬਾਦ ਦਾ ਪਿੰਡ ਮਹਾਲਮ ਨਸ਼ਾ ਤਸਕਰੀ ਲਈ ਜਾਣਿਆ ਜਾਂਦਾ ਹੈ। ਅਕਸਰ ਹੀ ਇਸ ਪਿੰਡ ਵਿਚ ਪੁਲਿਸ ਵਲੋਂ ਰੇਡਾਂ ਮਾਰੀਆਂ ਜਾਂਦੀਆਂ ਹਨ। ਅੱਜ ਰੇਡ ਵਿਚ 10,000 ਤੋਂ 12,000 ਕੱਚੀ ਲਾਹਣ ਅਤੇ 200 ਤੋਂ 250 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।