ਮਾਲ ਵਿਭਾਗ ਦੀ ਅਣਗਹਿਲੀ! ਕਿਸਾਨ ਦੇ ਖਾਤੇ ’ਚ 94 ਲੱਖ ਦੀ ਬਜਾਏ ਟ੍ਰਾਂਸਫਰ ਕੀਤੇ 9.44 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ੀ ਵਾਪਸ ਨਾ ਕਰਨ ’ਤੇ ਮਾਮਲਾ ਦਰਜ

Cash

 

ਬਠਿੰਡਾ: ਮਾਲ ਵਿਭਾਗ ਵੱਲੋਂ ਕਿਸਾਨ ਦੇ ਖਾਤੇ ਵਿਚ 94 ਲੱਖ ਰੁਪਏ ਦੀ ਬਜਾਏ ਗਲਤੀ ਨਾਲ 9.44 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ। ਇਸ ਰਾਸ਼ੀ ਵਿਚੋਂ ਕਿਸਾਨ ਨੇ ਵਿਭਾਗ ਨੂੰ ਸਿਰਫ਼ ਡੇਢ ਕਰੋੜ ਰੁਪਏ ਵਾਪਸ ਕੀਤੇ, ਜਿਸ ਦੇ ਚਲਦਿਆਂ ਵਿਭਾਗ ਨੇ ਕਿਸਾਨ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਹੈ।

ਦਰਅਸਲ ਮਾਲ ਵਿਭਾਗ ਵੱਲੋਂ ਸੜਕ ਬਣਾਉਣ ਲਈ ਐਕਵਾਇਰ ਕੀਤੀ ਗਈ ਜ਼ਮੀਨ ਬਦਲੇ ਕਿਸਾਨ ਨੂੰ 94 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਣੀ ਸੀ ਪਰ ਵਿਭਾਗ ਵੱਲੋਂ ਗਲਤੀ ਨਾਲ ਕਿਸਾਨ ਦੇ ਖਾਤੇ ਵਿਚ 9.44 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ।

ਥਾਣਾ ਫੂਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਜ਼ਿਲ੍ਹਾ ਮਾਲ ਅਫਸਰ ਸਰੋਜ ਅਗਰਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਐਨਐਚ-7 54ਏ ਅੰਮ੍ਰਿਤਸਰ-ਜਾਮਨਗਰ ਸੜਕ ਲਈ ਪਿੰਡ ਭਾਈਰੂਪਾ ਦੇ ਕਿਸਾਨ ਗੁਰਦੀਪ ਸਿੰਘ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਦੇ ਬਦਲੇ ਕਿਸਾਨ ਨੂੰ 94,43,122 ਰੁਪਏ ਦਿੱਤੇ ਜਾਣੇ ਸਨ ਪਰ ਵਿਭਾਗ ਨੇ ਗਲਤੀ ਨਾਲ ਉਸ ਦੇ ਖਾਤੇ ਵਿਚ 9,44,33,122 ਰੁਪਏ ਟ੍ਰਾਂਸਫਰ ਕਰ ਦਿੱਤੇ। ਜਦੋਂ ਵਿਭਾਗ ਨੇ ਕਿਸਾਨ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਸਿਰਫ਼ ਡੇਢ ਕਰੋੜ ਰੁਪਏ ਵਿਭਾਗ ਨੂੰ ਵਾਪਸ ਕੀਤੇ, ਜਿਸ ਮਗਰੋਂ ਵਿਭਾਗ ਨੇ ਕਿਸਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।