Stubble Burning Punjab: ਪਰਾਲੀ ਸਾੜਨ ਦੇ ਮਾਮਲਿਆਂ 'ਚ ਭਾਰੀ ਕਮੀ, 100 ਦੇ ਕਰੀਬ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ’ਚ ਕਈ ਥਾਵਾਂ ’ਤੇ ਹਵਾ ਦੀ ਕੁਆਲਿਟੀ ਦਰਮਿਆਨੀ ਸ਼੍ਰੇਣੀ 'ਚ

Huge reduction in stubble burning cases, about 100 cases registered

ਚੰਡੀਗੜ੍ਹ: ਪੰਜਾਬ ਵਿਚ ਸ਼ਨਿਚਰਵਾਰ ਨੂੰ ਪਰਾਲੀ ਸਾੜਨ ਦੇ 104 ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਮੌਸਮ ’ਚ ਅਜਿਹੇ ਮਾਮਲਿਆਂ ਦੀ ਕੁਲ ਗਿਣਤੀ 23,730 ਹੋ ਗਈ, ਜਦਕਿ ਹਰਿਆਣਾ ਅਤੇ ਪੰਜਾਬ ’ਚ ਹਵਾ ਕੁਆਿਲਟੀ ਸੂਚਕ ਅੰਕ ‘ਤਸੱਲੀਬਖਸ਼’ ਅਤੇ ‘ਦਰਮਿਆਨ’ ਸ਼੍ਰੇਣੀ ਵਿਚ ਰਿਹਾ। ਪੰਜਾਬ ’ਚ ਹਾਲ ਹੀ ’ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਸੂਬੇ ’ਚ ਕੁਝ ਦਿਨ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਅਕਤੂਬਰ ਅਤੇ ਨਵੰਬਰ ’ਚ ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਪੱਧਰ ’ਚ ਚਿੰਤਾਜਨਕ ਵਾਧਾ ਹੋਣ ਪਿੱਛੇ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਪਰਾਲੀ ਨੂੰ ਸਾੜਨਾ ਇਕ ਕਾਰਨ ਮੰਨਿਆ ਜਾਂਦਾ ਹੈ।

ਪੰਜਾਬ ’ਚ ਸ਼ੁਕਰਵਾਰ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਕਾਰਨ ਪਰਾਲੀ ਸਾੜਨ ਦੇ ਸਿਰਫ਼ ਛੇ ਮਾਮਲੇ ਸਾਹਮਣੇ ਆਏ ਹਨ। ਸ਼ਨਿਚਰਵਾਰ ਨੂੰ ਸੂਬੇ ਦੇ ਸਿਰਫ 10 ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੇ 105 ਮਾਮਲੇ ਸਾਹਮਣੇ ਆਏ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ, ਸੰਗਰੂਰ ਜ਼ਿਲ੍ਹੇ ’ਚ 43, ਮਾਨਸਾ ’ਚ 22, ਫਾਜ਼ਿਲਕਾ ’ਚ 13, ਫਤਿਹਗੜ੍ਹ ਸਾਹਿਬ ’ਚ ਅੱਠ, ਲੁਧਿਆਣਾ ਅਤੇ ਮੁਕਤਸਰ ’ਚ ਚਾਰ-ਚਾਰ, ਮਲੇਰਕੋਟਲਾ, ਪਟਿਆਲਾ ਅਤੇ ਬਠਿੰਡਾ ’ਚ ਤਿੰਨ-ਤਿੰਨ ਕੇਸ ਹਨ ਅਤੇ ਫ਼ਿਰੋਜ਼ਪੁਰ ’ਚ ਇਕ ਮਾਮਲਾ ਸਾਹਮਣੇ ਆਇਆ ਹੈ।

ਅੰਕੜਿਆਂ ਅਨੁਸਾਰ ਇਸ ਸੀਜ਼ਨ ’ਚ ਪਰਾਲੀ ਸਾੜਨ ਦੀਆਂ ਕੁੱਲ 23,730 ਘਟਨਾਵਾਂ ਵਾਪਰੀਆਂ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਦਰਜ ਹੋਈਆਂ ਘਟਨਾਵਾਂ ਨਾਲੋਂ 42 ਫੀਸਦੀ ਘੱਟ ਹਨ। ਪਿਛਲੇ ਸਾਲ ਇਸ ਸਮੇਂ ਦੌਰਾਨ 40,677 ਮਾਮਲੇ ਸਾਹਮਣੇ ਆਏ ਸਨ। 2021 ਦੀ ਇਸੇ ਮਿਆਦ ਦੌਰਾਨ ਸੂਬੇ ’ਚ ਪਰਾਲੀ ਸਾੜਨ ਦੀਆਂ 47,409 ਘਟਨਾਵਾਂ ਸਾਹਮਣੇ ਆਈਆਂ। ਇਸ ਦੌਰਾਨ ਹਰਿਆਣਾ ਅਤੇ ਪੰਜਾਬ ’ਚ ਹਵਾ ਪ੍ਰਦੂਸ਼ਣ ਘਟਿਆ ਹੈ।