ਸੜਕ ਹਾਦਸੇ 'ਚ ਲੜਕੀ ਦੀ ਜਾਨ ਗਈ, ਲੜਕਾ ਗੰਭੀਰ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਸੜਕ ਹਾਦਸੇ 'ਚ ਲੜਕੀ ਦੀ ਜਾਨ ਗਈ, ਲੜਕਾ ਗੰਭੀਰ ਜ਼ਖ਼ਮੀ

image

ਅਬੋਹਰ, 10 ਦਸੰਬਰ (ਤੇਜਿੰਦਰ ਸਿੰਘ ਖਾਲਸਾ) : ਸਥਾਨਕ ਹਿੰਦੂਮਲਕੋਟ ਰੋਡ 'ਤੇ ਬਣੇ ਬੀਡੀਪੀਓ ਦਫ਼ਤਰ ਕੋਲ ਅੱਜ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਲੜਕਾ ਜ਼ਖ਼ਮੀ ਹੋ ਗਿਆ ਜਦ ਕਿ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਲੂਆਣਾ ਵਾਸੀ ਜਸ਼ਨ ਪੁੱਤਰ ਰਾਮ ਕਿਸ਼ਨ ਅਪਣੇ ਮਾਮੇ ਦੀ ਬੇਟੀ ਗੀਤਾ ਨਾਲ ਪਿੰਡ ਘੱਲੂ ਵਿਚ ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਸਨ ਕਿ ਬੀਤੀ ਰਾਤ ਗਿੱਦੜਾਂਵਾਲੀ ਵਿਖੇ ਅਪਣੇ ਰਿਸ਼ਤੇਦਾਰ ਕੋਲ ਰੁੱਕ ਗਏ। ਅੱਜ ਸਵੇਰੇ ਘੱਲੂ ਜਾਣ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ, ਜਿਸ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਗੀਤਾ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਜਦ ਕਿ ਜਸ਼ਨ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਉਂਦੇ ਹੋਏ ਕਾਰਵਾਈ ਆਰੰਭ ਦਿਤੀ ਹੈ।