ਵਿਨੀਪੈਗ, 10 ਦਸੰਬਰ (ਮਲਕੀਤ ਸਿੰਘ) : ਭਾਰਤ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ 'ਚ ਦਿੱਲੀ ਵਿਚ ਡਟੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਦੇ ਸਮਰਥਨ 'ਚ ਵੱਖ ਵੱਖ ਮੁਲਕਾਂ ਵਾਂਗ ਕੈਨੇਡਾ ਦੇ ਵੱਖ ਵਖ ਸ਼ਹਿਰਾਂ 'ਚ ਕਿਸਾਨ ਹਿਤੈਸ਼ੀ ਪੰਜਾਬੀਆਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਲਾਗਤਾਰ ਜਾਰੀ ਹੈ।
ਇਸ ਤਰ੍ਹਾ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ 'ਚ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਹੱਕ ਅਤੇ ਮੋਦੀ ਸਰਕਾਰ ਦੇ ਵਿਰੋਧ 'ਚ ਰੋਸ ਪ੍ਰਗਟਾਉਂਦਿਆਂ ਇਕ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਤਕਰੀਬਨ ਇਕ ਹਜ਼ਾਰ ਵਾਹਨ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਭਾਵੇਂ ਕਿ ਮੈਨੀਟੋਬਾ ਸੂਬੇ 'ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਪੰ੍ਰਤੂ ਫਿਰ ਵੀ ਉਕਤ ਕਿਸਾਨ ਰੈਲੀ 'ਚ ਸ਼ਾਮਲ ਪੰਜਾਬੀਆਂ ਵਲੋਂ ਪੁਲਿਸ ਦੁਆਰਾ ਇਸ ਸਬੰਧੀ ਜਾਰੀ ਹਦਾਇਤਾਂ ਦੀ ਪੂਰੇ ਜ਼ਾਬਤੇ 'ਚ ਰਹਿ ਕੇ ਪਾਲਣਾ ਵੀ ਕੀਤੀ ਗਈ। ਰੈਲੀ 'ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਤੁਰਤ ਰੱਦ ਕਰਨ ਦੀ ਮੰਗ ਕੀਤੀ।
ਇਸਦੇ ਨਾਲ ਉਨ੍ਹਾਂ ਵਲੋਂ ਅਪਣੀਆਂ ਭਾਵੁਕਤਾ ਭਰਪੂਰ ਤਕਰੀਰਾਂ ਰਾਹੀਂ ਜਿਥੇ ਪੰਜਾਬੀਆਂ ਦੇ ਹੱਡ ਭੰਨਵੇਂ ਮਿਹਨਤੀ ਸੁਭਾਅ ਅਤੇ ਪਿਛੋਕੜ ਦਾ ਜ਼ਿਕਰ ਕੀਤਾ ਗਿਆ ਉਥੇ ਦਿੱਲੀ 'ਚ ਡਟੇ ਕਿਸਾਨ-ਮਜ਼ਦੂਰ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ੜਰੋਸਾ ਵੀ ਪ੍ਰਗਟਾਇਆ ਗਿਆ।
image