MP Ravneet Singh Bittu ਨੇ ਅੱਧੀ ਰਾਤ ਨੂੰ Live ਹੋ ਦਿਖਾਈ ਦਿੱਲੀ ਪੁਲਿਸ ਦੀ ਧੱਕੇਸ਼ਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਾਲਿਆਂ ਦੀ ਗੱਡੀ ਦਾ ਨੰਬਰ ਵੀ ਵਿਖਾਇਆ

MP Ravneet Singh Bittu

ਨਵੀਂ ਦਿੱਲੀ:  ਲੁਧਿਆਣਾ ਤੋਂਂ ਸੰਸਦ ਮੈਂਬਰ ਰਵਨੀਤ ਸਿੰਘ ਬਿਟੂ ਨੇ ਅੱਧੀ ਰਾਤ ਨੂੰ ਲਾਈਵ ਹੋ ਕੇ  ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ  ਤਸਵੀਰ ਪੇਸ਼ ਕੀਤੀ।  ਉਹਨਾਂ  ਦੋਸ਼ ਲਗਾਇਆ ਕਿ  ਗ੍ਰਹਿ ਮੰਤਰੀ ਅਮਿਤ ਸ਼ਾਹ ਦ ਦਿੱਲੀ ਪੁਲਿਸ ਰਾਹੀਂ  ਗੁੰਡਾਗਰਦੀ ਕਰਵਾ ਕੇ  ਮਾਹੌਲ ਖਰਾਬ  ਕਰਨਾ ਚਾਹੁੰਦਾ ਹੈ। ਉਹਨਾਂ ਨੇ ਦੱਸਿਆ ਕਿ  ਅਸੀਂ ਤਰੇਲ ਤੋਂ ਬਚਣ ਲਈ  ਤਰਪਾਲ ਦੀ ਛੱਤ ਪਾ ਕੇ ਸੁੱਤੇ ਪਏ ਸੀ ਕਿ 

ਕਿ ਇਕ ਸਬ ਇੰਸਪੈਕਟਰ ਨੇ ਆ ਕੇ  ਉਹਨਾਂ ਦੀ ਤਰਪਾਲ ਲਾਹੁਣੀ ਸ਼ੁਰੂ ਕਰ ਦਿੱਤੀ। ਰਵਨੀਤ ਸਿੰਘ ਬਿਟੂ  ਨੇ ਉਹਨਾਂ ਉਪਰੋਂ ਤਰਪਾਲ ਲਾਹੁਣ ਵਾਲੇ ਵਿਅਕਤੀ ਨੂੰ  ਲਾਈਵ ਵੀਡੀਓ ਵਿਚ  ਵਿਖਾਇਆ ਅਤੇ ਕਿਹਾ ਕਿ  ਇਸ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਉਪਰੋਂ ਤਰਪਾਲ ਲਾਹੀ ਗਈ ਹੈ।

ਉਹਨਾਂ ਕਿਹਾ ਕਿ ਜਸਪਾਲ ਸਿੰਘ ਜੋ ਕਿ ਸੀਪੀ, ਐਸ ਐਸ ਪੀ, ਐਸ ਐਚ ਓ ਹਨ ਉਹ ਸੁਣ ਲੈਣ ਮੈਂ ਹੋਮ ਕਮੇਟੀ ਦਾ ਮੈਂਬਰ ਹਾਂ, ਲੁਧਿਆਣੇ ਦਾ  ਪਾਰਟੀਮੈਂਟ ਮੈਂਬਰ ਹਾਂ।ਰਵਨੀਤ ਸਿੰਘ ਬਿਟੂ  ਨੇ  ਇਸ ਵੀਡੀਓ ਵਿਚ ਪੁਲਿਸ ਵਾਲਿਆਂ ਦੀ ਗੱਡੀ ਦਾ ਨੰਬਰ ਵੀ ਵਿਖਾਇਆ। ਤੁਸੀਂ ਵੀ ਵੇਖੋ ਪੂਰੀ ਵੀਡੀਓ.................