ਖੇਤੀਬਾੜੀ ਕਾਨੂੰਨਾਂ ਦਾ ਵਿਰੋਧ: ਕਿਸਾਨ ਅਤੇ ਔਰਤਾਂ ਨੇ ਮੱਝ ਅੱਗੇ ਵਜਾਈ ਬੀਨ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਕਾਨੂੰਨਾਂ ਦਾ ਵਿਰੋਧ: ਕਿਸਾਨ ਅਤੇ ਔਰਤਾਂ ਨੇ ਮੱਝ ਅੱਗੇ ਵਜਾਈ ਬੀਨ

image

ਦੇਸ਼ ਦੇ ਕਿਸਾਨਾਂ ਨੂੰ ਅੰਬਾਨੀ ਅਤੇ ਅਡਾਨੀ ਦੇ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ
ਜੀਂਦ, 10 ਦਸੰਬਰ : ਜ਼ਿਲ੍ਹੇ ਦੇ ਪਾਲਵਾਂ ਪਿੰਡ ਵਿਚ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਔਰਤਾਂ ਅਤੇ ਕਿਸਾਨਾਂ ਨੇ ਮੱਝਾਂ ਅੱਗੇ ਬੀਨ ਵਜਾਈ।
ਕਿਸਾਨ ਆਗੂ ਅਤੇ ਖਾਪ ਪੰਚਾਇਤ ਦੇ ਜਨਰਲ ਸਕੱਤਰ ਆਜ਼ਾਦ ਪਾਲਵਾਂ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਛੇ ਵਾਰ ਮੁਲਾਕਾਤ ਕਰ ਚੁਕੇ ਹਨ ਪਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੱਝ ਦੇ ਸਾਹਮਣੇ ਬੀਨ ਵਜਾ ਕੇ ਕੇਂਦਰ ਸਰਕਾਰ ਵਿਰੁਧ ਗੁੱਸਾ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੱਝ ਵੀ ਬੀਨ ਵਜਾਉਣ ਉੱਤੇ ਅਪਣਾ ਸਿਰ ਹਿਲਾਉਣ ਲੱਗੀ ਹੈ, ਪਰ ਸਰਹੱਦ 'ਤੇ ਬੈਠੇ ਲੱਖਾਂ ਕਿਸਾਨਾਂ ਦੀ ਕੋਈ ਖ਼ਬਰ ਨਹੀਂ ਲੈ ਰਿਹਾ ਹੈ।
ਪਾਲਵਾਂ ਨੇ ਕਿਹਾ ਕਿ ਅਸੀਂ ਅੰਬਾਨੀ, ਅਡਾਨੀ ਦੇ ਮਾਲ ਦਾ ਬਾਈਕਾਟ ਕਰਾਂਗੇ। ਖਾਪ ਦੇ ਲੋਕਾਂ ਤੋਂ ਇਲਾਵਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਅੰਬਾਨੀ ਅਤੇ ਅਡਾਨੀ ਦੇ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਦੀ ਘੇਰਾਬੰਦੀ ਕਰ ਕੇ 12 ਦਸੰਬਰ ਨੂੰ ਰਾਜ ਮਾਰਗਾਂ ਨੂੰ ਟੋਲ ਮੁਕਤ ਬਣਾਉਣ ਸਣੇ ਦਿੱਲੀ ਬਾਰਡਰ 'ਤੇ ਬੈਠੇ ਕਿਸਾਨ ਨੇਤਾਵਾਂ ਵਲੋਂ ਜੋ ਵੀ ਫ਼ੈਸਲੇ ਲਏ ਗਏ ਹਨ। (ਪੀਟੀਆਈ)