ਕਿਸਾਨੀ ਸੰਘਰਸ਼ ਨੇ ਸਿਰਜਿਆ ਬਾਰਡਰਾਂ 'ਤੇ ਮਿਨੀ ਪੰਜਾਬ - ਸੁਖਪਾਲ ਖਹਿਰਾ
ਸਾਡੇ ਪੰਜਾਬ ਦੇ ਨੌਜਵਾਨਾਂ ਦੀ ਜੋ ਕਿ ਜੋਸ਼ ਰੱਖਦੇ ਹਨ ਉਹਨਾਂ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ
ਨਵੀਂ ਦਿੱਲੀ ( ਲੰਕੇਸ਼ ਤ੍ਰਿਖਾ) - ਕਿਸਾਨਾਂ ਦਾ ਧਰਨਾ ਦਿੱਲੀ ਵਿਚ ਲਗਾਤਾਰ ਜਾਰੀ ਹੈ ਤੇ ਕਿਸਾਨ ਆਪਣਾ ਧਰਨਾ ਹੋਰ ਤੇਜ਼ ਕਰ ਰਹੇ ਹਨ ਪਰ ਸਰਕਾਰ ਆਪਣੀ ਜਿੱਦ 'ਤੇ ਹੀ ਅੜੀ ਹੋਈ ਹੈ। ਇਸ ਕਿਸਾਨੀ ਸੰਘਰਸ ਦੇ ਚੱਲਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰ ਕੇ ਸਾਨੂੰ ਵਗਾਰਿਆ ਜਰੂਰ ਹੈ ਪਰ ਇਸ ਵਿਚ ਇਕ ਚੰਗੀ ਗੱਲ ਵੀ ਨਿਕਲ ਕੇ ਬਾਹਰ ਆਈ ਹੈ
ਉਹਨਾਂ ਕਿਹਾ ਕਿ ਸਾਡੇ ਪੰਜਾਬ ਦੀ ਉਹ ਤਸਵੀਰ ਪੰਜਾਬ ਦਾ ਉਹ ਇਤਿਹਾਸ ਨਿਕਲ ਕੇ ਬਾਹਰ ਆ ਗਿਆ ਹੈ ਜਿਹੜਾ ਮਾਰ-ਤਾੜ ਵਾਲਾ ਪਿਛੋਕੜ ਸੀ ਤੇ ਉਸ ਖਿਲਾਫ਼ ਦ੍ਰਿੜਤਾ ਨਾਲ ਲੜਨ ਵਾਲਾ ਪਿਛੋਕੜ ਨਿਕਲ ਕੇ ਬਾਹਰ ਆਇਆ ਹੈ। ਖਹਿਰਾ ਨੇ ਕਿਹਾ ਕਿ ਜੋ ਸਾਡੇ ਪੰਜਾਬ ਨੂੰ ਨੈਗਟੀਵਿਟੀ ਨਾਲ ਜੋੜਿਆ ਜਾਂਦਾ ਸੀ ਤੇ ਨਸ਼ਿਆਂ ਕਰ ਕੇ ਸਾਡੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਸੀ ਮੰਨ ਲਿਆ ਕਿ ਪੰਜਾਬ ਵਿਚ ਨਸ਼ਾ ਹੈ ਵੀ ਕੁੱਝ ਹੱਦ ਤੱਕ ਪਰ ਇਹ ਸੰਘਰਸ਼ ਜਿਸ ਨੇ ਸਾਡੇ ਪੰਜਾਬ ਨੂੰ ਇੱਕ ਕਰ ਦਿੱਤਾ ਹੈ
ਇਸ ਸੰਘਰਸ਼ ਨੇ ਉਹਨਾਂ ਦੇ ਮੂੰਹ 'ਤੇ ਚਪੇੜ ਮਾਰੀ ਹੈ ਜੋ ਪੰਜਾਬ ਨੂੰ ਬਦਨਾਮ ਕਰਦੇ ਸੀ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਜੋ ਕਿ ਜੋਸ਼ ਰੱਖਦੇ ਹਨ ਉਹਨਾਂ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ ਮੋਦੀ ਨੇ ਸਿਰਫ਼ ਉਸ ਵਿਚ ਸਾਡਾ ਫਾਇਦਾ ਕੀਤਾ ਹੈ ਸਾਡੇ ਪੰਜਾਬ ਪੰਜਾਬ ਦੀ ਤਸਵੀਰ ਅਸਲ ਵਿਚ ਉੱਭਰ ਕੇ ਸਾਹਮਣੇ ਆ ਗਈ ਹੈ।
ਖਹਿਰਾ ਨੇ ਕਿਹਾ ਕਿ ਇਸ ਸੰਘਰਸ਼ ਨੇ ਸਿਰਫ਼ ਪੰਜਾਬ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਪੰਜਾਬੀਆਂ ਨੂੰ ਪਿਆਰ ਕਰਨ ਵਾਲਿਆਂ ਦੀ ਤਸਵੀਰ ਵੀ ਸਾਹਮਣੇ ਲਿਆ ਦਿੱਤੀ ਅਤੇ ਸੰਘਰਸ਼ ਨੇ ਬਾਰਡਰਾਂ, ਦੇਸ਼ਾਂ ਵਿਦੇਸ਼ਾਂ ਵਿਚ ਇਕ ਮਿੰਨੀ ਪੰਜਾਬ ਨੂੰ ਜਨਮ ਦਿੱਤਾ ਹੈ। ਸੁਖਪਾਲ ਖਹਿਰਾ ਨੇ ਇਸ ਅੰਦੋਲਨ ਨੂੰ ਆਰਗੈਨਿਕ ਦੱਸ ਦਿਆਂ ਕਿਹਾ ਕਿ ਇਹ ਪਹਿਲਾਂ ਅੰਦੋਲਨ ਹੈ ਜਿਸ ਨੂੰ ਨੈਸ਼ਨਲ ਮੀਡੀਆ ਨੇ ਬਲੈਕਾਊਂਟ ਕੀਤਾ ਹੈ ਤੇ ਇਸ ਅੰਦੋਲਨ ਦੇ ਲੋਕਾਂ ਨੂੰ ਖਾਲਿਸਤਾਨੀ ਦੱਸਿਆ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਅੰਨਦਾਤਾ ਸਾਡੇ ਦੇਸ਼ ਦਾ ਪਿੱਲਰ ਹੈ ਜਿਸ ਨੇ ਪੂਰੇ ਦੇਸ਼ ਨੂੰ ਖੜ੍ਹਾ ਕੀਤਾ ਹੈ ਤੇ ਇੱਥੇ ਆਏ ਹਰ ਇਕ ਕਿਸਾਨ ਦਾ ਪੁੱਤ ਬਾਰਡਰ 'ਤੇ ਡਟਿਆ ਹੋਇਆ ਹੈ ਸਾਡੇ ਦੇਸ਼ ਦੀ ਰਾਖੀ ਲਈ ਤੇ ਮੋਦੀ ਸਰਕਾਰ ਨੇ ਉਸ ਨੂੰ ਸੜਕਾਂ 'ਤੇ ਰੋਲ ਦਿੱਤਾ ਜੋ ਰੱਬ ਦੇ ਸਭ ਤੋਂ ਨਜ਼ਦੀਕ ਹੈ। ਉਹਨਾਂ ਕਿਹਾ ਕਿ ਇਸ ਧਰਨੇ ਵਿਚ ਜੋ ਅਵਾਜ਼ ਹੈ ਉਹ ਰੱਬ ਦੀ ਅਵਾਜ਼ ਹੈ ਤੇ ਮੋਦੀ ਨੂੰ ਇਸ ਮਸਲੇ ਦਾ ਜਲਦ ਹੱਲ ਕੱਢਣਾ ਚਾਹੀਦਾ ਹੈ।