ਮੋਰਚੇ ਤੋਂ ਪਰਤ ਰਹੇ ਕਿਸਾਨਾਂ ਦੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਦੀ ਠੀਕ ਹੋਣ ਦੀ ਕਰੋ ਅਰਦਾਸ

Terrible accident

 

 ਨਵੀਂ ਦਿੱਲੀ :  ਬਾਰਡਰਾਂ ਤੋਂ ਅੰਦੋਲਨ ਫ਼ਤਹਿ ਕਰਕੇ  ਕਿਸਾਨ ਖੁਸ਼ੀ- ਖੁਸ਼ੀ ਅੱਜ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਇਸ ਦੇ ਵਿਚਾਲੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਅੱਜ ਸਵੇਰੇ ਕਰੀਬ 7 ਵਜੇ ਨੈਸ਼ਨਲ ਹਾਈਵੇਅ 9 ‘ਤੇ ਹਿਸਾਰ ‘ਚ ਵਾਪਰਿਆ।

 

ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

 

 

ਮਿਲੀ ਜਾਣਕਾਰੀ ਅਨੁਸਾਰ ਅੰਦੋਲਨ ਦੀ ਸਮਾਪਤੀ ਤੋਂ ਬਾਅਦ  ਕਿਸਾਨ ਪੰਜਾਬ ਵੱਲ ਜਾ ਰਹੇ ਸਨ। ਜਦੋਂ ਕਿਸਾਨਾਂ ਦਾ ਕਾਫ਼ਲਾ ਹਿਸਾਰ ਦੇ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ Pb22k8852 ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੀ ਟੱਕਰ ਕਾਰਨ ਟਰਾਲੀ ਮੌਕੇ ‘ਤੇ ਹੀ ਪਲਟ ਗਈ, ਜਿਸ ਕਾਰਨ ਮੁਕਤਸਰ ਸਾਹਿਬ ਦੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤਾ ਸਿੰਘ ਉਮਰ 38 ਸਾਲ ਦੀ ਮੌਤ ਹੋ ਗਈ।