'ਆਪ' 'ਚ ਸ਼ਾਮਲ ਹੋਏ ਕਈ ਸਮਾਜਸੇਵੀ ਅਤੇ ਸਿਆਸਤਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਰੋਪੜ, ਜ਼ੀਰਕਪੁਰ ਅਤੇ ਪਟਿਆਲਾ 'ਚ ਹੋਰ ਮਜ਼ਬੂਤ ਹੋਈ 'ਆਪ'

Many social activists and politicians joined AAP

 

ਚੰਡੀਗੜ -  ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਸ਼ਨੀਵਾਰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਸਮੇਤ ਕਈ ਸਮਾਜਸੇਵੀ ਸ਼ਖ਼ਸੀਅਤਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈਆਂ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰੋਪੜ ਜ਼ਿਲੇ ਦੇ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਰਜਿੰਦਰ ਸਿੰਘ, ਰੋਪੜ ਜ਼ਿਲੇ ਤੋਂ ਹੀ ਭਾਜਪਾ ਦੇ ਯੂਥ ਨੇਤਾ ਅਤੇ ਸਮਾਜ ਸੇਵੀ ਜਸਕਰਨ ਸਿੰਘ, ਪਟਿਆਲਾ ਨਾਲ ਸੰਬੰਧਿਤ ਸਮਾਜ ਸੇਵੀ ਅਤੇ ਪੀਐਸਪੀਸੀਐਲ ਦੇ ਸਾਬਕਾ ਅਧਿਕਾਰੀ ਮੋਹਿੰਦਰ ਮੋਹਨ ਸਿੰਘ ਅਤੇ ਜ਼ੀਰਕਪੁਰ ਤੋਂ ਸੀਆਈਐਸਐਫ ਦੇ ਸਾਬਕਾ ਕਮਾਡੈਂਟ, ਸਮਾਜ ਸੇਵੀ ਅਤੇ ਅਧਿਆਪਿਕ ਗਗਨਦੀਪ ਸਿੰਘ ਪੁਰਬਾ ਨੇ ਦਰਜਨਾਂ ਸਾਥੀਆਂ ਅਤੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ 'ਚ ਰਸਮੀ ਸ਼ਮੂਲੀਅਤ ਕਰਵਾਈ।

ਇਸ ਮੌਕੇ ਪਾਰਟੀ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਇੰਚਾਰਜ ਡਾ. ਸਨੀ ਆਹਲੂਵਾਲੀਆ, ਗੋਬਿੰਦਰ ਮਿੱਤਲ, ਤੇਜਿੰਦਰ ਮਹਿਤਾ, ਡਾ. ਜਸਵੀਰ ਗਾਂਧੀ ਅਤੇ ਪਾਰਟੀ ਆਗੂ ਮੌਜੂਦ ਸਨ। ਜਿੰਨਾ ਨੇ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਪਾਰਟੀ 'ਚ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਲੋਕ ਪੱਖੀ ਕੰਨਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜ ਸੇਵਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ, ਉਸ ਤੋਂ ਇੱਕ ਗੱਲ ਸਾਫ਼ ਹੈ ਕਿ ਲੋਕ ਮਾਫ਼ੀਆ ਰਾਜ ਦੀਆਂ ਪ੍ਰਤੀਕ ਬਣੀਆਂ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਜੜੋਂ ਉਖਾੜ ਕੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ।