BSF ਹੱਥ ਲੱਗੀ ਵੱਡੀ ਕਾਮਯਾਬੀ: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਹਥਿਆਰ ਦੀ ਖੇਪ ਹੋਈ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਸਫ਼ਲਤਾ ਬੀ.ਐੱਸ.ਐੱਫ. 160 ਬਟਾਲੀਅਨ ਦੇ ਜਵਾਨਾਂ ਨੂੰ ਹੋਈ ਦੱਸੀ ਜਾ ਰਹੀ ਹੈ।

Big success achieved by BSF: Arms shipment recovered from India Pakistan international border

 

ਫ਼ਾਜ਼ਿਲਕਾ: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਅਬੋਹਰ ਸੈਕਟਰ ਵਿਚ ਬੀ.ਐੱਸ.ਐੱਫ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੂੰ ਕੌਮਾਂਤਰੀ ਸਰਹੱਦ ਨੇੜਿਓਂ ਵੱਡੀ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਅਬੋਹਰ ਸੈਕਟਰ ਦੀ ਚੋਕੀ ਸ਼ਮਸ਼ਕੇ ਨੇੜਿਓਂ ਇਹ ਹਥਿਆਰ ਬਰਾਮਦ ਹੋਏ ਹਨ।

ਦੱਸਿਆ ਜਾ ਰਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਖੇਪ ਜ਼ਮੀਨ 'ਚ ਦਬੀ ਹੋਈ ਬਰਾਮਦ ਹੋਈ ਹੈ। ਬੀ.ਐੱਸ.ਐੱਫ. ਦੇ ਅਧਿਕਾਰੀ ਮੁਤਾਬਿਕ ਬਰਾਮਦ ਹਥਿਆਰਾਂ ਵਿਚ 2 ਏ.ਕੇ.47 ਰਾਈਫ਼ਲ, 4 ਮੈਗਜ਼ੀਨ ਦੋ ਭਰਿਆ ਅਤੇ ਦੋ ਖਾਲੀ , ਦੋ ਪਿਸਤੌਲ ,4 ਮੈਗਜ਼ੀਨ ,2 ਭਰੀ ਅਤੇ ਦੋ ਖਾਲੀ ਬਰਾਮਦ ਹੋਏ ਹਨ। ਇਹ ਸਫ਼ਲਤਾ ਬੀ.ਐੱਸ.ਐੱਫ. 160 ਬਟਾਲੀਅਨ ਦੇ ਜਵਾਨਾਂ ਨੂੰ ਹੋਈ ਦੱਸੀ ਜਾ ਰਹੀ ਹੈ।