Ravneet Bittu: ਪਨੂੰ ਦੇ ਮਾਮਲੇ 'ਚ ਵਿਦੇਸ਼ ਮੰਤਰਾਲਾ ਅਮਰੀਕਾ ਸਾਹਮਣੇ ਆਪਣਾ ਸਖ਼ਤ ਸਟੈਂਡ ਪੇਸ਼ ਕਰੇ: ਰਵਨੀਤ ਬਿੱਟੂ 

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ''ਅਸੀਂ 'ਜੋਕਰ ਪੰਨੂ' ਬਾਰੇ 26 ਵਾਰ ਅਮਰੀਕਾ ਨੂੰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਹੀ ਸਬੂਤ ਦੀ ਲੋੜ ਹੈ

Ravneet Singh

 

Ravneet Bittu:  ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਕੱਟੜਪੰਥੀ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਮਾਮਲੇ ਵਿਚ ਅਮਰੀਕਾ ਸਾਹਮਣੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਸਦਨ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ।  
ਰਵਨੀਤ ਬਿੱਟੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਅਤੇ ਸੰਮੇਲਨ ਹੁੰਦੇ ਹਨ, ਪਰ ਇਹ ਇਕਪਾਸੜ ਤੌਰ 'ਤੇ ਜਾਰੀ ਨਹੀਂ ਰਹਿ ਸਕਦੇ ਹਨ।   

ਉਨ੍ਹਾਂ ਕਿਹਾ ਕਿ ''ਅਸੀਂ 'ਜੋਕਰ ਪੰਨੂ' ਬਾਰੇ 26 ਵਾਰ ਅਮਰੀਕਾ ਨੂੰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਹੀ ਸਬੂਤ ਦੀ ਲੋੜ ਹੈ ਪਰ ਪਤਾ ਨਹੀਂ ਉਹਨਾਂ ਨੂੰ ਕਿਹੜੇ ਸਬੂਤ ਦੀ ਲੋੜ ਹੈ। ਉਨ੍ਹਾਂ ਕਿਹਾ, "ਵਿਦੇਸ਼ ਮੰਤਰਾਲੇ ਨੂੰ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਾ ਚਾਹੀਦਾ ਹੈ।" ਸਿਫ਼ਰ ਕਾਲ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਮਲੂਕ ਨਗਰ ਨੇ ਉੱਤਰੀ ਪੱਛਮੀ ਰਾਜ ਵਿਚ ਖੁੱਲ੍ਹੇਆਮ ਘੁੰਮ ਰਹੇ ਪਸ਼ੂਆਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।

(For more news apart from Ravneet Bittu, stay tuned to Rozana Spokesman)