NIA ਨੇ ਅਰਸ਼ ਡੱਲਾ ਦੇ ਸਾਥੀਆਂ ਦੇ ਟਿਕਾਣਿਆਂ ’ਤੇ  ਕੀਤੀ ਛਾਪੇਮਾਰੀ 

ਏਜੰਸੀ

ਖ਼ਬਰਾਂ, ਪੰਜਾਬ

ਸ਼ੱਕੀ ਵਿਅਕਤੀਆਂ ਦੇ ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮਾਨਸਾ ਅਤੇ ਹਰਿਆਣਾ ਦੇ ਸਿਰਸਾ ਵਿਖੇ ਛਾਪੇਮਾਰੀ ਕੀਤੀ ਗਈ

NIA

ਨਵੀਂ ਦਿੱਲੀ : ਅਤਿਵਾਦੀ-ਗੈਂਗਸਟਰ ਗਠਜੋੜ ਮਾਮਲੇ ’ਚ ਕਾਰਵਾਈ ਕਰਦਿਆਂ ਕੌਮੀ  ਜਾਂਚ ਏਜੰਸੀ (NIA) ਨੇ ਬੁਧਵਾਰ  ਨੂੰ ਪੰਜਾਬ ਅਤੇ ਹਰਿਆਣਾ ’ਚ ਪਾਬੰਦੀਸ਼ੁਦਾ ਖਾਲਿਸਤਾਨ ਟਾਇਗਰ ਫੋਰਸ (KTF) ਦੇ ਕਥਿਤ ਕਾਰਕੁੰਨਾਂ ਅਤੇ ਕੈਨੇਡਾ ਸਥਿਤ ਅਰਸ਼ ਡੱਲਾ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ’ਤੇ  ਛਾਪੇਮਾਰੀ ਕੀਤੀ।

ਅਧਿਕਾਰੀਆਂ ਨੇ ਦਸਿਆ  ਕਿ NIA ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬਲਜੀਤ ਮੌੜ ਅਤੇ ਡੱਲਾ ਅਤੇ ਖਾਲਿਸਤਾਨ ਟਾਇਗਰ ਫੋਰਸ (KTF) ਨਾਲ ਜੁੜੇ ਹੋਰਾਂ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮਾਨਸਾ ਅਤੇ ਹਰਿਆਣਾ ਦੇ ਸਿਰਸਾ ਵਿਖੇ ਛਾਪੇਮਾਰੀ ਕੀਤੀ। 

NIA ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤਕ  ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਅਤੇ ਵਿਦੇਸ਼ਾਂ ਵਿਚ ਬੈਠੇ ਅਤਿਵਾਦੀ ਸੰਗਠਨਾਂ ਦੇ ਹੈਂਡਲਰਾਂ ਨੇ ਭਾਰਤ ਦੀ ਧਰਤੀ ’ਤੇ  ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਭਾਰਤ ਵਿਚ ਅਤਿਵਾਦੀਆਂ ਦੀ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।

ਤਲਾਸ਼ੀ ਦੌਰਾਨ NIA ਨੇ ਮੋਬਾਈਲ ਫੋਨ, ਡਿਜੀਟਲ ਉਪਕਰਣ ਅਤੇ ਅਪਰਾਧਕ  ਦਸਤਾਵੇਜ਼ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ  ਐਨਆਈਏ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਮਾਮਲਾ ਦਰਜ ਕੀਤਾ ਸੀ। 

NIA ਨੇ ਕਿਹਾ ਕਿ ਉਹ ਅਪਰਾਧਕ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਵੱਡੇ ਪੱਧਰ ’ਤੇ  ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨ, ਭਾਰਤ ’ਚ ਅਤਿਵਾਦੀ ਉਪਕਰਣਾਂ ਦੀ ਤਸਕਰੀ ਅਤੇ ਗੁਪਤ ਚੈਨਲਾਂ ਰਾਹੀਂ ਅਜਿਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਆਵਾਜਾਈ ਨੂੰ ਸਹੂਲਤਜਨਕ ਬਣਾਉਣ ਲਈ ਭਾਰਤ ਅਧਾਰਤ ਸਹਿਯੋਗੀਆਂ ਦੀ ਭਰਤੀ ਕਰਨ ਲਈ ਅਪਰਾਧਕ  ਸਾਜ਼ਸ਼ਾਂ ’ਚ ਸ਼ਾਮਲ ਵੱਖ-ਵੱਖ ਅਤਿਵਾਦੀ ਸੰਗਠਨਾਂ ਦੀ ਜਾਂਚ ਕਰ ਰਹੀ ਹੈ।