Sukhbir Singh Badal: ਸੁਖਬੀਰ ਬਾਦਲ 9ਵੇਂ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸ੍ਰੀ ਮੁਕਤਸਰ ਸਾਹਿਬ
Sukhbir Singh Badal: ਸੁਖਬੀਰ ਬਾਦਲ 9ਵੇਂ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸ੍ਰੀ ਮੁਕਤਸਰ ਸਾਹਿਬ
Sukhbir Badal reached Mr. Muktsar Sahib to serve the 9th day of punishment
Sukhbir Singh Badal: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤਣ ਲਈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਹਨ। ਉਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ’ਤੇ ਇਕ ਘੰਟਾ ਨੀਲਾ ਚੋਲਾ ਪਹਿਣ ਕੇ ਗਲ ’ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖ਼ਤੀ ਪਾ ਕੇ ਅਤੇ ਹੱਥ ਵਿਚ ਬਰਛਾ ਫੜ ਕੇ ਪਹਿਰੇਦਾਰ ਦੀ ਸੇਵਾ ਨਿਭਾਉਣਗੇ। ਇਸ ਤੋਂ ਬਾਅਦ ਉਹ ਇਕ ਘੰਟਾ ਕੀਰਤਨ ਸਰਵਣ ਕਰਕੇ ਲੰਗਰ ਵਿਚ ਜੂਠੇ ਭਾਂਡੇ ਮਾਂਜਣ ਦੀ ਸੇਵਾ ਨਿਭਾਉਣਗੇ।