ਜਖ਼ਮੀ ਪੰਛੀ ਬਣ ਕੇ ਪੰਛੀਆਂ ਨੂੰ ਬਚਾਉਣ ਦਾ ਸੁਨੇਹਾ ਦੇ ਰਹੀ ਹੈ ਇਹ ਮੁਟਿਆਰ

ਏਜੰਸੀ

ਖ਼ਬਰਾਂ, ਪੰਜਾਬ

ਪੇਟਾ ਦੇ ਕਾਰਜਕਰਤਾ ਗੁੰਜਨ ਸਿੱਕਾ ਨੇ ਕਿਹਾ, "ਮੈਂ ਸ਼ੀਸ਼ੇ ਦਾ ਪ੍ਰਯੋਗ ਕਰ ਕੇ ਪਤੋਗ ਅਤੇ ਡੋਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹਾਂ

File Photo

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)- ਪਤੰਗ ਦੀ ਡੋਰ ਦੁਆਰਾ ਹਰ ਸਾਲ ਹਜ਼ਾਰਾਂ ਪੰਛੀ ਜ਼ਖਮੀ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਮਰ ਵੀ ਜਾਂਦੇ ਹਨ। ਪੇਟਾ ਦੇ ਇਕ ਕਾਰਜਕਰਤਾ ਨੇ ਇਸ ਮੁੱਦੇ ਨੂੰ ਪ੍ਰਦਰਸ਼ਤ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਪੇਟਾ ਵਰਕਰ ਨੇ ਆਪਣੇ ਆਪ ਨੂੰ ਡੋਰ ਨਾਲ ਕੱਟੇ ਖੂਨ ਵਗਣ ਵਾਲੇ ਪੰਛੀ ਵਾਂਗ ਸਜਾਇਆ ਸੀ।

ਪੇਟਾ ਦੇ ਕਾਰਜਕਰਤਾ ਗੁੰਜਨ ਸਿੱਕਾ ਨੇ ਕਿਹਾ, "ਮੈਂ ਸ਼ੀਸ਼ੇ ਦਾ ਪ੍ਰਯੋਗ ਕਰ ਕੇ ਪਤੋਗ ਅਤੇ ਡੋਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹਾਂ। ਦੱਸ ਦਈਏ ਕਿ ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਪਤੰਗਾਂ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਲੋਕਾਂ ਅਤੇ ਬੇਜ਼ੁਬਾਨ ਪੰਛੀਆਂ ਲਈ ਖਤਰਨਾਕ ਸਾਬਤ ਹੋਣ ਵਾਲੀ ਪਲਾਸਟਿਕ ਡੋਰ ਖਿਲਾਫ਼ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾਵਾਂ ਨੇ ਮੁਹਿੰਮ ਚਲਾਈ ਹੋਈ ਹੈ

ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਚਾਈਨੀਜ਼ ਡੋਰ ਦੀ ਵਿਕਰੀ 'ਚ ਕੋਈ ਕਮੀ ਨਹੀਂ ਆਈ। ਤੁਸੀਂ ਜਾਂ ਤੁਹਾਡੇ ਬੱਚੇ ਪਤੰਗ ਉਡਾ ਰਹੇ ਹੋ ਤਾਂ ਜ਼ਰਾ ਦੇਖ ਲਓ ਕਿ ਡੋਰ ਨੂੰ ਮਾਂਜਾ ਕਿਸ ਚੀਜ਼ ਦਾ ਲੱਗਾ ਹੈ। ਅਸਲ ਵਿਚ ਸ਼ਹਿਰ 'ਚ ਵਿਕ ਰਹੀ ਚਾਈਨੀਜ਼ ਡੋਰ ਨੂੰ ਮਜ਼ਬੂਤ ਬਣਾਉਣ ਲਈ ਮਾਂਜੇ 'ਚ ਧਾਤੂ ਦੇ ਛੋਟੇ-ਛੋਟੇ ਟੁਕੜੇ ਵਰਤੇ ਜਾਂਦੇ ਹਨ। ਇਹ ਡੋਰ ਬਿਜਲੀ ਦੀਆਂ ਤਾਰਾਂ ਵਿਚ ਉਲਝ ਕੇ ਕਰੰਟ ਦਾ ਝਟਕਾ ਦੇ ਸਕਦੀ ਹੈ,

ਕਿਸੇ ਦੇ ਗਲੇ 'ਚ ਫਸ ਕੇ ਉਸ ਨੂੰ ਜ਼ਖ਼ਮੀ ਵੀ ਕਰ ਸਕਦੀ ਹੈ। ਦੱਸ ਦਈਏ ਕਿ ਅੰਮ੍ਰਿਤਸਰ ਵਿਚ ਡੋਰ ਦਾ ਲੰਗਰ ਸਮਾਜ ਸੇਵੀ ਲੋਕਾਂ ਵੱਲੋਂ ਲਗਾਇਆ ਗਿਆ ਹੈ ਜਿਸ ਵਿੱਚ ਭਾਰੀ ਮਾਤਰਾ 'ਚ ਦੇਸੀ ਡੋਰ ਦੇ ਨਾਲ ਪਤੰਗ ਵੀ ਵੰਡੇ ਗਏ ਹਨ। ਇਸ ਲੰਗਰ ਦਾ ਮੁੱਖ ਮੰਤਵ ਇਹੀ ਹੈ ਕਿ ਬੱਚੇ ਚਾਇਨਾ ਡੋਰ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਸ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਵਾਤਾਵਰਨ ਤੇ ਪੰਛੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਸਮਾਜ ਸੇਵੀ ਲੋਕਾਂ ਵੱਲੋਂ ਆਮ ਲੋਕਾਂ ਦੇ ਨਾਲ ਮਿਲ ਕੇ ਦੇਸੀ ਡੋਰ ਦਾ ਲੰਗਰ ਲਗਾਇਆ ਗਿਆ ਹੈ ਇਸਦੇ ਨਾਲ ਹੀ ਬੱਚਿਆਂ ਨੂੰ ਚਾਇਨਾ ਡੋਰ ਨਾਲ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸ ਕੇ ਜਾਗਰੁਕ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਚਾਇਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ 'ਚ ਲਗਾਤਾਰ ਵਾਧਾ ਹੁੰਦਾ ਆਇਆ ਹੈ

ਜਿਸਨੂੰ ਧਿਆਨ 'ਚ ਰੱਖਦਿਆਂ ਲਗਾਤਾਰ ਸਮਾਜ ਦੇ ਨਰ ਵਰਗ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ ਤਾ ਜੋ ਪੰਛੀਆਂ ਦੇ ਨਾਲ ਹੀ ਰਾਹ ਤੇ ਆਣ-ਜਾਣ ਵਾਲੇ ਲੋਕਾਂ ਦੀ ਜਾਨ ਵੀ ਬੱਚ ਸਕੇ।