ਚੰਡੀਗੜ੍ਹ ਪਹੁੰਚੀ ਕੋਵਿਸ਼ੀਲਡ ਦੀ ਪਹਿਲੀ ਖੇਪ, 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੀਕਾਕਰਨ 16 ਜਨਵਰੀ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗਾ।

Coronavirus

ਚੰਡੀਗੜ੍ਹ: ਕੋਰੋਨਾ ਖ਼ਿਲਾਫ਼ ਚੱਲ ਰਹੀ ਲੜਾਈ ਹੁਣ ਅੰਤਮ ਦੌਰ ਤੇ ਪਹੁੰਚ ਗਈ ਹੈ। ਟੀਕਾਕਰਨ ਦੇ ਨਾਲ ਨਾਲ ਇਸ ਦੇ ਪੂਰਾ ਹੋਣ ਵੱਲ ਕਦਮ ਚੁੱਕੇ ਜਾ ਰਹੇ ਹਨ। ਟੀਕਾਕਰਣ ਦੌਰਾਨ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਇਨ੍ਹਾਂ ਸਾਰੇ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜਪਾਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰਿਆ। 

ਦੱਸ ਦੇਈਏ ਕਿ ਪੰਜਾਬ ਸਰਕਾਰ ਦੀਆਂ ਵੈਕਸਿਨ ਵੈਨ ਏਅਰਪੋਰਟ ਤੇ ਪਹੁੰਚ ਗਈਆਂ ਹਨ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਵੈਕਸੀਨ ਵੈਨ ਵਿੱਚ ਉਚਿਤ ਤਾਪਮਾਨ ਤੇ ਡੋਜ਼ ਨੂੰ ਚੰਡੀਗਡ਼੍ਹ ਮੇਨ ਸੈਂਟਰ 'ਚ ਪਹੁੰਚਾਇਆ ਜਾਵੇਗਾ ਇਸ ਤੋਂ ਬਾਅਦ ਪੰਜਾਬ ਦੇ ਚੁਣੇ ਗਏ ਚਾਰ ਜ਼ਿਲ੍ਹਿਆਂ ਤਕ ਟੀਕਾ ਪਹੁੰਚਾਇਆ ਜਾਵੇਗਾ। ਟੀਕਾਕਰਨ 16 ਜਨਵਰੀ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗਾ।

ਪਹਿਲੇ ਗੇੜ ਵਿੱਚ ਤਿੰਨ ਕਰੋੜ ਫਰੰਟਲਾਈਨ ਵੌਰੀਅਰ ਨੂੰ ਵੈਕਸੀਨ ਦਿੱਤੀ ਜਾਵੇਗੀ। ਚੰਡੀਗੜ੍ਹ ਵਿੱਚ ਸਿਹਤ ਸੇਵਾਵਾਂ ਦੇ ਅਜਿਹੇ ਨੌ ਹਜ਼ਾਰ ਕਰਮਚਾਰੀ ਹਨ-ਜਿਸ ਵਿਚ ਡਾਕਟਰ, ਨਰਸਾਂ, ਮੈਡੀਕਲ ਸਿਹਤ ਕਰਮਚਾਰੀ ਸ਼ਾਮਲ ਹਨ।  ਪਹਿਲੇ ਪੜਾਅ ਵਿੱਚ ਪੁਲਿਸ ਕਰਮਚਾਰੀ, ਮਿਉਂਸਪਲ ਸਟਾਫ, ਸਫਾਈ ਸੇਵਕ ਵੀ ਟੀਕੇ ਲਗਾਉਣਗੇ।