ਅਗਲੀਆਂ ਚੋਣਾਂ ਦੇ ਪ੍ਰਬੰਧ ਲਈ ਜਲਦੀ ਚਾਰਜ ਸੰਭਾਲਾਂਗਾ: ਜਸਟਿਸ ਸਾਰੋਂ
ਅਗਲੀਆਂ ਚੋਣਾਂ ਦੇ ਪ੍ਰਬੰਧ ਲਈ ਜਲਦੀ ਚਾਰਜ ਸੰਭਾਲਾਂਗਾ: ਜਸਟਿਸ ਸਾਰੋਂ
ਚੰਡੀਗੜ੍ਹ, 11 ਜਨਵਰੀ (ਜੀ.ਸੀ.ਭਾਰਦਵਾਜ): ਸਤੰਬਰ 2011 ਵਿਚ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰੀ ਹਾਊਸ ਲਈ ਹੋਈਆਂ ਚੋਣਾਂ ਉਪਰੰਤ ਲਗਭਗ ਸਾਢੇ 9 ਸਾਲਾ ਬਾਅਦ ਨਵੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ 9 ਅਕਤੂਬਰ 2020 ਨੂੰ ਨਿਯੁਕਤ ਕੀਤੇ ਸੇਵਾ ਮੁਕਤ ਜੱਜ, ਜਸਟਿਸ ਐਸ.ਐਸ. ਸਾਰੋਂ ਨੇ ਬਤੌਰ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ, ਅਜੇ ਤਕ ਚਾਰਜ ਨਹੀਂ ਸੰਭਾਲਿਆ |
ਰੋਜ਼ਾਨਾ ਸਪੋਕਸਮੈਨ ਵਲੋਂ ਜਸਟਿਸ ਸਾਰੋਂ ਨਾਲ ਅੱਜ ਜਦੋਂ ਵਿਸ਼ੇਸ਼ ਗੱਲਬਾਤ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਕ ਸੀਨੀਆਰ ਆਈ.ਏ.ਐਸ. ਅਧਿਕਾਰੀ ਦੀ ਡਿਊਟੀ ਲਗਾਈ ਹੋਈ ਹੈ ਜਿਸ ਦੀ ਦੇਖ ਰੇਖ ਹੇਠ ਸੈਕਟਰ 17 ਦੇ ਦਫ਼ਤਰ ਦੀ ਸਾਫ਼ ਸਫ਼ਾਈ, ਕਮਰਿਆਂ ਦੀ ਸੈਟਿੰਗ, ਫ਼ਰਨੀਚਰ, ਬੈਠਣ ਦੀ ਥਾਂ ਆਦਿ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਜਾਂ ਮਾਰਚ ਵਿਚ ਉਹ ਜ਼ਰੂਰ ਉਥੇ ਕੰਮ ਸ਼ੁਰੂ ਕਰ ਦੇਣਗੇ |
ਸੇਵਾ ਮੁਕਤ ਜੱਜ ਜਸਟਿਸ ਸਾਰੋਂ ਜੋ ਅੱਜਕਲ ਪੰਜਾਬ ਸਰਕਾਰ ਦੁਆਰਾ ਸਥਾਪਤ ਰੈਵੀਨਿਊ ਕਮਿਸ਼ਨ ਦੇ ਚੇਅਰਮੈਨ ਵੀ ਹਨ, ਨੇ ਦਸਿਆ ਕਿ ਸ਼ੋ੍ਰਮਣੀ ਕਮੇਟੀ ਚੋਣਾਂ ਦੇ ਪ੍ਰਬੰਧ ਦੇ ਨਾਲ ਨਾਲ ਗੁਰਦਵਾਰਾ ਐਕਟ ਵਿਚ ਕਈ ਤਰਮੀਮਾਂ, ਸੁਧਾਰ ਅਤੇ ਸਮੇਂ ਮੁਤਾਬਕ ਕੁੱਝ ਅਦਲਾ ਬਦਲੀਆਂ ਦੀ ਜ਼ਰੂਰਤ ਹੈ, ਜੋ ਨਾਲੋਂ ਨਾਲ ਕੇਂਦਰ ਸਰਕਾਰ ਨੂੰ ਲਿਖ ਕੇ ਕਰਵਾਉਣ ਦੀ ਕੋਸ਼ਿਸ਼ ਕੀਤ ਜਾਵੇਗੀ | ਉਨ੍ਹਾਂ ਦਸਿਆ ਕਿ ਸਿੱਖ ਵੋਟਰ ਦੀ ਉਮਰ ਯੋਗਤਾ 21 ਸਾਲ ਤੋਂ ਘਟਾ ਕੇ 18 ਸਾਲ ਕਰਨ, ਵੋਟਰ ਕਾਰਡ ਬਣਾਉਣ, ਕਾਰਡ ਤੇ ਫ਼ੋਟੋ ਜਾਂ ਆਧਾਰ ਕਾਰਡ ਨਾਲ ਿਲੰਕ ਕਰਨ ਤੋਂ ਇਲਾਵਾ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਤੇ ਵਖਰੀ ਕਮੇਟੀ ਹਰਿਆਣਾ ਵਰਗੇ ਅਹਿਮ ਮਸਲੇ ਹੋਰ ਵੀ ਹਨ ਜਿਨ੍ਹਾਂ ਬਾਰੇ ਅਦਾਲਤ ਵਿਚ ਕੇਸ ਲਟਕੇ ਪਏ ਹਨ | ਇਨ੍ਹਾਂ ਸੱਭ ਮਾਮਲਿਆਂ ਬਾਰੇ ਕੇਂਦਰ ਸਰਕਾਰ ਤਕ ਪਹੰੁਚ ਕੀਤੀ ਜਾਵੇਗੀ |
ਜਸਟਿਸ ਐਸ.ਐਸ. ਸਾਰੋਂ ਦਾ ਕਹਿਣਾ ਹੈ ਕਿ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ ਸਮੇਤ ਬਾਕੀ ਸਟਾਫ਼ ਦੇ ਅਹੁਦੇ ਤੇ ਸਟਾਫ਼ ਦੀਆਂ ਪੋਸਟਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ ਤਾਕਿ ਵੋਟਰ ਲਿਸਟਾਂ ਵਿਚ ਅਦਲਾ ਬਦਲੀ ਸਿੱਖ ਵੋਟਰਾਂ ਦੀ ਵੋਟ ਕੱਟਣ ਜਾਂ ਨਵੀਂ ਬਣਾਉਣ ਦਾ ਸਿਲਸਿਲਾ ਜਾਰੀ ਰਹੇ ਅਤੇ ਨਾਲ ਦੀ ਨਾਲ ਗੁਰਦਵਾਰਾ ਐਕਟ 1925 ਵਿਚ ਸਮੇਂ ਸਮੇਂ ਸਿਰ ਸੁਧਾਰ ਜਾਂ ਤਰਮੀਮ ਹੁੰਦੀ ਰਹੇ | ਐਕਟ ਮੁਤਾਬਕ ਜਨਰਲ ਹਾਊਸ ਦੀ ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਦੀ ਕ੍ਰਮਵਾਰ 110,08,01,01 ਸੀਟਾਂ ਯਾਨੀ ਕੁਲ 120 ਸੀਟਾਂ ਤੋਂ 157, 11,01 ਤੇ 01 ਮੈਂਬਰ ਚੁਣਨ ਲਈ ਹਰ ਸਾਲ 5 ਬਾਅਦ ਚੋਣਾਂ ਜ਼ਰੂਰੀ ਹਨ ਪਰ ਹਮੇਸ਼ਾ ਇਹ ਮਿਆਦ ਵਧਾਈ ਜਾਂਦੀ ਹੈ | ਪਿਛਲੀਆਂ ਚੋਣਾਂ ਸਾਢੇ 9 ਸਾਲ ਪਹਿਲਾਂ ਸਤੰਬਰ 2011 ਵਿਚ ਹੋਈਆਂ ਹਨ | ਇਸ ਤੋਂ ਪਹਿਲਾਂ 2004, 1996, 1978, 1964, 1959, 1953 ਵਿਚ ਹੋਈਆਂ ਸਨ |
2004 ਦੀਆਂ ਚੋਣਾਂ ਦੇ ਵੋਟਰ ਲਿਸਟਾਂ ਰੀਕਾਰਡ ਮੁਤਾਬਕ ਪੰਜਾਬ ਵਿਚ ਸਿੱਖ ਵੋਟਰਾਂ ਦੀ ਗਿਣਤੀ, ਸਹਿਜਧਾਰੀ ਸਿੱਖਾਂ ਤੋਂ ਬਿਨਾਂ 50,54,617, ਹਰਿਆਣਾ ਵਿਚ 2,86,707, ਹਿਮਾਚਲ ਵਿਚ ਕੇਵਲ 15407 ਸਿੱਖ ਵੋਟਰ ਅਤੇ ਯੂ.ਟੀ. ਚੰਡੀਗੜ੍ਹ ਦੇ 14507 ਵੋਟਰ ਸਨ | ਇਹ ਗਿਣਤੀ ਐਤਕੀਂ ਇਕ ਮੋਟੇ ਅੰਦਾਜ਼ੇ ਮੁਤਾਬਕ ਪੰਜਾਬ ਵਿਚ 75 ਲੱਖ, ਹਰਿਆਣਾ ਵਿਚ 8 ਲੱਖ, ਹਿਮਾਚਲ ਵਿਚ 30,000 ਅਤੇ ਯੂ.ਟੀ. ਚੰਡੀਗੜ੍ਹ ਵਿਚ 30-35000 ਸਿੱਖ ਵੋਟਰ ਹੋ ਸਕਦੇ ਹਨ | ਗੁਰਦਵਾਰਾ ਐਕਟ ਮੁਤਾਬਕ ਹਰ ਸਿੱਖ ਮਰਦ ਤੇ ਸਿੱਖ ਬੀਬੀ ਨੂੰ ਵੋਟ ਬਣਾਉਣ ਲਈ ਇਕ ਫ਼ਾਰਮ ਭਰਨਾ ਪੈਂਦਾ ਹੈ ਜਿਸ ਦੇ ਵੋਟਰ ਯੋਗਤਾਵਾਂ ਵਿਚ ਕੇਸਾਧਾਰੀ ਹੋਣਾ, ਦਾੜ੍ਹੀ ਨਾ ਕੱਟਣਾ, ਤਮਾਕੂ ਸਿਗਰਟ ਨਾ ਪੀਣਾ, ਸ਼ਰਾਬ ਨਾ ਪੀਣ, ਕੁੱਠਾ ਹਲਾਲ ਨਾ ਖਾਣਾ,ਪਤਿਤ ਸਿੱਖ ਨਾ ਹੋਣਾ ਸ਼ਾਮਲ ਹੈ | ਕੁਰਹਿਤਾਂ ਵਿਚ ਕੇਸਾਂ ਦੀ ਬੇਅਦਬੀ, ਪਰਾਈ ਇਸਤਰੀ ਨਾਲ ਭੋਗ, ਤਮਾਕੂ ਵਰਤਣਾ ਸ਼ਾਮਲ ਹਨ | ਜਸਟਿਸ ਸਾਰੋਂ ਨੇ ਕਿਹਾ ਕਿ ਸਿੱਖ ਵੋਟਾਂ ਬਣਾਉਣ ਦਾ ਕੰਮ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੌਾਪਿਆ ਜਾਵੇਗਾ ਅਤੇ ਜ਼ਿਲ੍ਹਾ ਲੈਵਲ 'ਤੇ ਸਿੱਖ ਵੋਟਰ ਵਿੰਗ ਸਥਾਪਤ ਕੀਤੇ ਜਾਣਗੇ |