ਭਾਰਤ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦਾ ਫ਼ੌਜੀ ਚੀਨ ਨੂੰ ਕੀਤਾ ਵਾਪਸ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦਾ ਫ਼ੌਜੀ ਚੀਨ ਨੂੰ ਕੀਤਾ ਵਾਪਸ

image

ਨਵੀਂ ਦਿੱਲੀ, 11 ਜਨਵਰੀ : ਪੂਰਬੀ ਲੱਦਾਖ਼ ਵਿਚ ਭਾਰਤੀ ਫ਼ੌਜ ਵਲੋਂ ਫੜੇ ਗਏ ਇਕ ਚੀਨੀ ਫ਼ੌਜੀ ਨੂੰ ਸੋਮਵਾਰ ਨੂੰ ਚੀਨ ਦੇ ਹਵਾਲੇ ਕਰ ਦਿਤਾ ਗਿਆ। ਅਧਿਕਾਰਤ ਸੂਤਰਾਂ ਨੇ ਇਸ ਬਾਰੇ ਦਸਿਆ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦਾ ਫ਼ੌਜੀ ਸ਼ੁਕਰਵਾਰ ਸਵੇਰੇ ਪੂਰਬੀ ਲੱਦਾਖ਼ ਦੇ ਪੈਨਗੋਂਗ ਸੂ ਦੇ ਦੱਖਣੀ ਕੰਢੇ ਵਾਲੇ ਇਲਾਕੇ ਵਿਚ ਫੜਿਆ ਗਿਆ। ਚੀਨੀ ਫ਼ੌਜੀ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਭਾਰਤੀ ਹਿੱਸੇ ਵਿਚ ਆ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਫ਼ੌਜੀ ਨੂੰ ਸਵੇਰੇ 10:10 ਵਜੇ ਪੂਰਬੀ ਲੱਦਾਖ਼ ਦੀ ਚੁਸ਼ੂਲ-ਮੋਲਦੋ ਸਰਹੱਦੀ ਥਾਂ ’ਤੇ ਚੀਨ ਦੇ ਹਵਾਲੇ ਕਰ ਦਿਤਾ ਗਿਆ। ਅੱਠ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੂਰਬੀ ਲੱਦਾਖ਼ ਵਿਚ ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਰੇੜਕਾ ਚੱਲ ਰਿਹਾ ਹੈ। ਪਿਛਲੇ ਸਾਲ ਮਈ ਵਿਚ ਪੈਨਗੋਂਗ ਝੀਲ ਖੇਤਰ ਵਿਚ ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਇਹ ਰੇੜਕਾ ਸ਼ੁਰੂ ਹੋਇਆ ਸੀ। 
ਸੈਨਾ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੀਐਲਏ ਦੀ ਫ਼ੌਜੀ ਐਲਏਸੀ ਨੂੰ ਪਾਰ ਕਰ ਗਿਆ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਇਆ। ਉਸ ਨੂੰ ਖੇਤਰ ਵਿਚ ਤਾਇਨਾਤ ਭਾਰਤੀ ਸੈਨਿਕਾਂ ਨੇ ਹਿਰਾਸਤ ਵਿਚ ਲੈ ਲਿਆ ਸੀ।  

ਚੀਨੀ ਫ਼ੌਜੀਆਂ ਦੇ ਇਕੱਠ ਅਤੇ ਤੈਨਾਤੀ ਦੇ ਚੱਲਦਿਆਂ ਪਿਛਲੇ ਸਾਲ ਤਣਾਅ ਵਧਣ ਤੋਂ ਬਾਅਦ ਦੋਹਾਂ ਪਾਸਿਉਂ ਸੈਨਿਕ ਐਲਏਸੀ ਉੱਤੇ ਤੈਨਾਤ ਕੀਤੇ ਗਏ ਹਨ। (ਪੀਟੀਆਈ)