ਸ਼ੇਅਰ ਬਾਜ਼ਾਰ 487 ਅੰਕ ਨਾਲ ਰਿਕਾਰਡ ਉਚਾਈ ’ਤੇ ਪੁੱਜਾ
ਸ਼ੇਅਰ ਬਾਜ਼ਾਰ 487 ਅੰਕ ਨਾਲ ਰਿਕਾਰਡ ਉਚਾਈ ’ਤੇ ਪੁੱਜਾ
ਮੁੰਬਈ, 11 ਜਨਵਰੀ : ਸ਼ੇਅਰ ਬਾਜ਼ਾਰ ਸੋਮਵਾਰ ਨੂੰ 487 ਅੰਕ ਦੀ ਛਾਲ ਨਾਲ ਹੁਣ ਤਕ ਦੇ ਸੱਭ ਤੋਂ ਉਚੇ ਸਿਖਰ ’ਤੇ ਬੰਦ ਹੋਇਆ। ਵਿਦੇਸ਼ ਨਿਵੇਸ਼ਕਾਂ ਦੀ ਜ਼ਬਰਦਸਤ ਖ਼ਰੀਦ ਵਿਚਾਲੇ ਇਨਫ਼ੋਸਿਸ, ਐਚਡੀਐਫ਼ਸੀ ਬੈਂਕ, ਐਚਡੀਐਫ਼ਸੀ ਅਤੇ ਐਚਸੀਐਲ ਟੇਕ ਦੀ ਅਗਵਾਈ ਵਿਚ ਇਹ ਤੇਜ਼ੀ ਆਈ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੇਕਸ 486.81 ਅੰਕ ਭਾਵ ਇਕ ਫ਼ੀ ਸਦੀ ਵੱਧ ਕੇ 49,269.32 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 49,303.79 ਅੰਕ ਦੇ ਸਿਖਰਲੇ ਪੱਧਰ ਤਕ ਵੀ ਚਲਾ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਅਕਸਚੇਂਜ ਦਾ ਨਿਫ਼ਟੀ 137.50 ਅੰਕ ਭਾਵ 0.96 ਫ਼ੀ ਸਦੀ ਦੀ ਛਾਲ ਨਾਲ 14,484.75 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਸ ਨੇ 14,498.20 ਅੰਕ ਦਾ ਪੱਧਰ ਛੁਹਿਆ।
ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਐਚਸੀਐਲ ਟੇਕ ਵਿਚ ਸੱਭ ਤੋਂ ਜ਼ਿਆਦਾ ਕਰੀਬ 6 ਫ਼ੀ ਸਦੀ ਲਾਭ ਹੋਇਆ। ਇਸ ਤੋਂ ਇਲਾਵਾ ਇਫ਼ੋਸਿਸਠ ਐਚਡੀਐਫ਼ਸੀਪ, ਬਜਾਜ ਆਟੋ, ਮਾਰੂਤੀ, ਟੇਕ ਮਹਿੰਦਰਾ ਅਤੇ ਮਹਿੰਦਰਾ ਐਂਡ ਮਹਿੰਦਰਾ ਵਿਚ ਵੀ ਚੰਗੀ ਤੇਜ਼ੀ ਰਹੀ। ਦੂਜੇ ਪਾਸੇ ਜਿਨ੍ਹਾਂ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ, ਉਨ੍ਹਾਂ ਵਿਚ ਬਜਾਜ ਫ਼ਿਨਸਰੇ, ਬਜਾਜ ਫ਼ਾਈਨਾਂਸ, ਰਿਲਾਇੰਸ ਇੰਡਸਟ੍ਰੀਜ਼, ਐਲ ਐਂਡ ਟੀ, ਕੋਟਕ ਬੈਂਕ ਅਤੇ ਭਾਰਤੀ ਸਟੇਟ ਬੈਂਕ (ਐਸਬੀਆਈ) ਸ਼ਾਮਲ ਹਨ।
ਰਿਲਾਇੰਸ ਸਿਕਊਰਟੀ ਦੇ ਰਣਨੀਤੀਕਾਰ ਮਾਮਲਿਆਂ ਦੇ ਪ੍ਰਮੁਖ ਵਿਨੋਦ ਮੋਦੀ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ ’ਤੇ ਤੇਜ਼ੜੀਏ ਹਾਵੀ ਰਹੇ ਅਤੇ ਦੋਵੇਂ ਬਾਜ਼ਾਰ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਏ। ਉਨ੍ਹਾਂ ਕਿਹਾ,‘‘ਕੋਵਿਡ-19 ਮਾਮਲਿਆਂ ਵਿਚ ਚੰਗਾ ਸੁਧਾਰ ਹੋਣ ਅਤੇ 16 ਜਨਵਰੀ ਨੂੰ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਐਲਾਨ ਨਾਲ ਬਾਜ਼ਾਰ ਲਈ ਸਥਿਤੀ ਸੰਤੁਸ਼ਟੀ ਵਾਲੀ ਬਣੀ ਹੈ। ਮੋਦੀ ਨੇ ਕਿਹਾ ਕਿ ਆਲਮੀ ਅਰਥਚਾਰੇ ਦੀ ਸਥਿਤੀ, ਕੈਂਦਰੀ ਬੈਂਕਾਂ ਦੇ ਰੁਖ਼ ਅਤੇ ਡਾਲਰ ਦੇ ਕਮਜ਼ੋਰ ਹੋਣ ਨਾਲ ਵਿਦੇਸ਼ੀ ਨਿਵੇਸ਼ ਅੱਗੇ ਵੀ ਜਾਰੀ ਰਹਿ ਸਕਦਾ ਹੈ। (ਪੀਟੀਆਈ)