AAP ਦੀ ਮੁਹਿੰਮ ਅਤੇ ਏਜੰਡਾ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਹੈ - ਨਵਜੋਤ ਸਿੱਧੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਬਾਰੇ ਨਾ-ਮਾਤਰ ਗਿਆਨ ਰੱਖਣ ਵਾਲੇ ਦਿੱਲੀ ਵਿਚ ਬੈਠੇ ਲੋਕਾਂ ਵਲੋਂ ਤਿਆਰ ਕੀਤੀ ਗਈ 10 ਸੂਤਰੀ ਸੂਚੀ ਕਦੀ ਵੀ ‘ਪੰਜਾਬ ਮਾਡਲ’ ਨਹੀਂ ਬਣ ਸਕਦੀ।

Navjot Sidhu

 

ਚੰਡੀਗੜ੍ਹ - ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਅੱਗੇ ਰੱਖੇ ਗਏ ਪੰਜਾਬ ਮਾਡਲ ਨੂੰ ਲੈ ਕੇ ਉਹ ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ ਆ ਗਏ ਹਨ। ਨਵਜੋਤ ਸਿੱਧੂ ਨੇ ਅਰਵਿੰਦ ਕੇਰਜੀਵਾਲ ਦੇ ਪੰਜਾਬ ਮਾਡਲ ਨੂੰ ਮਜ਼ਾਕ ਦੱਸਿਆ ਹੈ। ਨਵਜੋਤ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਸਿਆਸੀ ਸੈਲਾਨੀ ਅਰਵਿੰਦ ਕੇਜਰੀਵਾਲ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਵਿਚੋਂ ਗ਼ੈਰਹਾਜ਼ਰ ਸੀ ਅੱਜ ਪੰਜਾਬ ਮਾਡਲ ਦੇਣ ਦਾ ਦਾਅਵਾ ਕਰ ਰਹੇ ਹਨ…। AAP ਦੀ ਮੁਹਿੰਮ ਅਤੇ ਏਜੰਡਾ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਹੈ ।

 

ਪੰਜਾਬ ਬਾਰੇ ਨਾ-ਮਾਤਰ ਗਿਆਨ ਰੱਖਣ ਵਾਲੇ ਦਿੱਲੀ ਵਿਚ ਬੈਠੇ ਲੋਕਾਂ ਵਲੋਂ ਤਿਆਰ ਕੀਤੀ ਗਈ 10 ਸੂਤਰੀ ਸੂਚੀ ਕਦੀ ਵੀ ‘ਪੰਜਾਬ ਮਾਡਲ’ ਨਹੀਂ ਬਣ ਸਕਦੀ। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਕੇਜਰੀਵਾਲ ਦਾ ਮਾਡਲ “ਕਾਪੀ-ਕੈਟ ਮਾਡਲ” ਹੈ।  “ਮੈਂ ਬਹੁਤ ਹੀ ਅਸੁਰੱਖਿਅਤ ਮਾਡਲ ਹਾਂ”, “ਸ਼ਰਾਬ ਮਾਫੀਆ ਮਾਡਲ”, “ਟਿਕਟ ਫਾਰ ਮਨੀ ਮਾਡਲ”, “ਮੈਨੂੰ ਮਾਫ਼ ਕਰ ਦਿਓ ਮਜੀਠੀਆ ਜੀ: ਕਾਇਰਤਾ ਵਾਲਾ ਮਾਡਲ”, “ਮੁਫ਼ਤ ਚੈੱਕ ਮਾਡਲ", "ਅੰਬਾਨੀ ਦੇ ਮਾਡਲ ਲਈ ਬਿਜਲੀ", "5 ਸਾਲਾਂ ਦੇ ਮਾਡਲ ਵਿਚ 450 ਨੌਕਰੀਆਂ" ਇਹ ਹੈ। 

 

ਉਹਨਾਂ ਨੇ ਅੱਗੇ ਲਿਖਿਆ ਕਿ ਪੰਜਾਬ ਦਾ ਮੁੜ ਸੁਰਜੀਤ ਹੋਣਾ ਇੱਕ ਗੰਭੀਰ ਮੁੱਦਾ ਹੈ, 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਇਸ 'ਤੇ ਨਿਰਭਰ ਹੈ। ਪੰਜਾਬ ਦੇ ਲੋਕ ਇਨ੍ਹਾਂ ਖੋਖਲੇ ਅਤੇ ਗੈਰ-ਸੰਜੀਦਾ ਏਜੰਡਿਆਂ 'ਚ ਨਹੀਂ ਫਸਣਗੇ। ਇੱਕ ਅਸਲੀ ਰੋਡਮੈਪ ਜੋ ਲੋਕਾਂ ਦੇ ਸਰੋਤਾਂ ਨੂੰ "ਮਾਫੀਆ ਜੇਬਾਂ" ਤੋਂ "ਪੰਜਾਬ ਦੇ ਲੋਕਾਂ" ਤੱਕ ਵਾਪਸ ਲਿਆਵੇਗਾ।