ਵਿਧਾਨ ਸਭਾ ਚੋਣਾਂ : ਪੰਜਾਬ 'ਚ ਹਮੇਸ਼ਾ ਰਹੀ ਮਾਲਵੇ ਦੀ ਸਰਦਾਰੀ, 18 'ਚੋਂ 17 CM ਮਾਲਵੇ ਨਾਲ ਸਬੰਧਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਸੀਟਾਂ ਹਨ। ਇਸ ਵਿਚ ਸਭ ਤੋਂ ਵੱਧ 69 ਵਿਧਾਨ ਸਭਾ ਸੀਟਾਂ ਇਕੱਲੇ ਮਾਲਵੇ ਵਿਚ ਹਨ।

Assembly Elections: Punjab has always been ruled by Malwa, 17 /18 CM belong to Malwa

ਚੰਡੀਗੜ੍ਹ : ਪੰਜਾਬ ਦੀ ਸੱਤਾ ਦੇ ਸਿੰਘਾਸਣ 'ਤੇ ਹਮੇਸ਼ਾ ਮਾਲਵੇ ਦਾ ਦਬਦਬਾ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 1966 ਵਿਚ ਹਰਿਆਣਾ ਦੇ ਵੱਖ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ 18 ਮੁੱਖ ਮੰਤਰੀ ਬਣ ਚੁੱਕੇ ਹਨ। ਜਦੋਂ ਕਿ ਪੰਜਾਬ ਵਿਚ ਪੰਜ ਵਾਰ ਰਾਸ਼ਟਰਪਤੀ ਰਾਜ ਵੀ ਲਗਾਇਆ ਜਾ ਚੁੱਕਾ ਹੈ। ਹੁਣ ਤੱਕ ਦੇ 18 ਮੁੱਖ ਮੰਤਰੀਆਂ ਵਿਚੋਂ 17 ਮੁੱਖ ਮੰਤਰੀਆਂ ਦਾ ਸਬੰਧ ਮਾਲਵਾ ਖੇਤਰ ਨਾਲ ਰਿਹਾ ਹੈ। 

ਸਿਰਫ਼ ਸਾਬਕਾ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਿਰ ਹੀ ਮਾਝਾ ਖੇਤਰ ਨਾਲ ਸਬੰਧਤ ਸਨ। ਹੁਣ ਇੱਕ ਵਾਰ ਫਿਰ 2022 ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਜੋ ਸਿਆਸੀ ਪਾਰਟੀਆਂ ਦੇ ਮੁੱਖ ਦਾਅਵੇਦਾਰ ਚੋਣ ਮੈਦਾਨ ਵਿਚ ਉਤਰੇ ਹਨ, ਉਹ ਸਾਰੇ ਮਾਲਵੇ ਨਾਲ ਸਬੰਧਤ ਹਨ। ਇਸ ਤੋਂ ਸਾਫ਼ ਹੈ ਕਿ ਇਸ ਵਾਰ ਵੀ ਪੰਜਾਬ ਦੀ ਸੀਐਮ ਕੁਰਸੀ 'ਤੇ ਮਾਲਵੇ ਦਾ ਦਬਬਾ ਰਹੇਗਾ। ਭਾਵੇਂ ਮੁੱਖ ਮੰਤਰੀ ਕਿਸੇ ਸਿਆਸੀ ਪਾਰਟੀ ਦਾ ਕਿਉਂ ਨਹੀਂ ਬਣ ਜਾਂਦਾ। 

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਸੀਟਾਂ ਹਨ। ਇਸ ਵਿਚ ਸਭ ਤੋਂ ਵੱਧ 69 ਵਿਧਾਨ ਸਭਾ ਸੀਟਾਂ ਇਕੱਲੇ ਮਾਲਵੇ ਵਿਚ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਮਾਝਾ ਖੇਤਰ ਆਉਂਦਾ ਹੈ, ਇੱਥੇ ਕੁੱਲ 25 ਵਿਧਾਨ ਸਭਾ ਸੀਟਾਂ ਹਨ। ਅੰਤ ਵਿਚ ਦੋਆਬਾ ਹੈ, ਜਿਸ ਵਿਚ 23 ਵਿਧਾਨ ਸਭਾ ਸੀਟਾਂ ਹਨ। ਉਪਰੋਕਤ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਦੀ ਸੱਤਾ ਤੱਕ ਪਹੁੰਚਣ ਦਾ ਇੱਕੋ-ਇੱਕ ਰਸਤਾ ਮਾਲਵੇ ਵਿਚੋਂ ਲੰਘਦਾ ਹੈ। ਇਹੀ ਕਾਰਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਮਾਲਵੇ ਵੱਲ ਹੈ। ਜਿਸ ਨੇ ਵੀ ਮਾਲਵਾ ਜਿੱਤ ਲਿਆ, ਪੰਜਾਬ ਦੀ ਸੱਤਾ ਉਸ ਦੇ ਹੱਥਾਂ ਵਿੱਚ ਹੋਵੇਗੀ। ਸੂਬੇ ਦੇ ਕੱਦਾਵਾਰ ਸਿਆਸੀ ਨੇਤਾ ਮਾਲਵੇ ਤੋਂ ਹਨ। 

ਇਸ ਵਾਰ ਸੱਤਾਧਾਰੀ ਕਾਂਗਰਸ ਵਿਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ। ਇਹ ਤਿੰਨੇ ਆਗੂ ਮਾਲਵੇ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਮੁੱਖ ਮੰਤਰੀ ਦੇ ਸਭ ਤੋਂ ਵੱਡੇ ਦਾਅਵੇਦਾਰ ਸੁਖਬੀਰ ਬਾਦਲ ਹਨ, ਜੋ ਮਾਲਵੇ ਨਾਲ ਸਬੰਧਤ ਹਨ।

ਆਮ ਆਦਮੀ ਪਾਰਟੀ ਨੇ ਭਾਵੇਂ ਅਜੇ ਤੱਕ ਕਿਸੇ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਸਭ ਤੋਂ ਵੱਡੇ ਦਾਅਵੇਦਾਰ ਭਗਵੰਤ ਮਾਨ ਹਨ। ਪਾਰਟੀ ਵਲੋਂ ਕਰਵਾਏ ਸਰਵੇਖਣ ਵਿਚ ਭਗਵੰਤ ਮਾਨ ਦਾ ਨਾਮ ਹੀ ਅੱਗੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾਈ ਹੈ, ਉਹ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਹਨ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ।

ਜੇਕਰ ਸਿਆਸਤ ਵਿਚ ਆਈਆਂ ਕਿਸਾਨੀ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਪੰਜਾਬ ਵਿਚ ਸੰਯੁਕਤ ਸਮਾਜ ਮੋਰਚਾ ਪਾਰਟੀ ਵੀ ਚੋਣ ਮੈਦਾਨ ਵਿਚ ਉਤਰ ਗਈ ਹੈ। ਇਸ ਦੇ ਮੁਖੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹਨ। ਜੋ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ।

ਇਸ ਤੋਂ ਇਲਾਵਾ ਹਰਿਆਣਾ ਦੇ ਰਹਿਣ ਵਾਲੇ ਗੁਰਨਾਮ ਸਿੰਘ ਗੁਰਨਾਮ ਸਿੰਘ ਚੜੂਨੀ ਨੇ ਵੀ ਸੰਯੁਕਤ ਸੰਘਰਸ਼ ਪਾਰਟੀ ਨਾਲ ਸਿਆਸਤ ਵਿਚ ਪੈਰ ਧਰਿਆ ਹੈ।

1966 ਤੋਂ ਬਾਅਦ ਪੰਜਾਬ ਵਿਚ ਹੁਣ ਤੱਕ ਦੇ ਮੁੱਖ ਮੰਤਰੀਆਂ 'ਤੇ ਇੱਕ ਨਜ਼ਰ 
ਗੁਰਮੁਖ ਸਿੰਘ ਮੁਸਾਫਿਰ           (ਅੰਮ੍ਰਿਤਸਰ 1966)
ਗੁਰਨਾਮ ਸਿੰਘ (ਕਿਲ੍ਹਾ ਰਾਏਪੁਰ 1967)
ਲਸ਼ਮਣ ਸਿੰਘ ਗਿੱਲ (ਧਰਮਕੋਟ 1967)
ਜਸਟਿਸ ਗੁਰਨਾਮ ਸਿੰਘ (ਕਿਲ੍ਹਾ ਰਾਏਪੁਰ 1969)
ਪ੍ਰਕਾਸ਼ ਸਿੰਘ ਬਾਦਲ (ਗਿੱਦੜਬਾਹਾ 1970)
ਗਿਆਨੀ ਜ਼ੈਲ ਸਿੰਘ (ਸ੍ਰੀ ਅਨੰਦਪੁਰ ਸਾਹਿਬ 1972)
ਪ੍ਰਕਾਸ਼ ਸਿੰਘ ਬਾਦਲ (ਗਿੱਦੜਬਾਹਾ 1977)

 ਦਰਬਾਰਾ ਸਿੰਘ

(ਨਕੋਦਰ 1980)
ਸੁਰਜੀਤ ਸਿੰਘ ਬਰਨਾਲਾ (1985)
ਬੇਅੰਤ ਸਿੰਘ (1992 ਜਲੰਧਰ ਕੈਂਟ ਤੋਂ ਜਿੱਤੇ ਅਤੇ ਲੁਧਿਆਣਾ ਦੇ ਪਾਇਲ ਦੇ ਰਹਿਣ ਵਾਲੇ)
ਹਰਚਰਨ ਸਿੰਘ ਬਰਾੜ (ਸ੍ਰੀ ਮੁਕਤਸਰ ਸਾਹਿਬ 1995)
ਰਾਜਿੰਦਰ ਕੌਰ ਭੱਠਲ (ਲਹਿਰਾ 1996)
ਪ੍ਰਕਾਸ਼ ਸਿੰਘ ਬਾਦਲ (ਲੰਬੀ 1997)
ਕੈਪਟਨ ਅਮਰਿੰਦਰ ਸਿੰਘ (ਪਟਿਆਲਾ 2002)
ਪ੍ਰਕਾਸ਼ ਸਿੰਘ ਬਾਦਲ (ਲੰਬੀ 2007)
ਪ੍ਰਕਾਸ਼ ਸਿੰਘ ਬਾਦਲ (ਲੰਬੀ 2012)
ਕੈਪਟਨ ਅਮਰਿੰਦਰ ਸਿੰਘ (ਪਟਿਆਲਾ 2017)
ਚਰਨਜੀਤ ਸਿੰਘ ਚੰਨੀ (ਚਮਕੌਰ ਸਾਹਿਬ 2021)

2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ 
ਪਾਰਟੀ ਦਾਅਵੇਦਾਰ 
ਕਾਂਗਰਸ ਚਰਨਜੀਤ ਸਿੰਘ ਚੰਨੀ 
ਕਾਂਗਰਸ ਨਵਜੋਤ ਸਿੰਘ ਸਿੱਧੂ
ਕਾਂਗਰਸ ਸੁਨੀਲ ਜਾਖੜ 
ਸ਼੍ਰੋਮਣੀ ਅਕਾਲੀ ਦਲ+ਬਸਪਾ        ਸੁਖਬੀਰ ਸਿੰਘ ਬਾਦਲ
ਆਮ ਆਦਮੀ ਪਾਰਟੀ  ਭਗਵੰਤ ਮਾਨ
ਭਾਜਪਾ + ਪੰਜਾਬ ਲੋਕ ਕਾਂਗਰਸ+ ਸ਼੍ਰੋਮਣੀ ਅਕਾਲੀ ਦਲ ਸੰਯੁਕਤ                ਅਸ਼ਵਨੀ ਸ਼ਰਮਾ              
ਭਾਜਪਾ + ਪੰਜਾਬ ਲੋਕ ਕਾਂਗਰਸ+ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੈਪਟਨ ਅਮਰਿੰਦਰ ਸਿੰਘ
ਭਾਜਪਾ + ਪੰਜਾਬ ਲੋਕ ਕਾਂਗਰਸ+ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੁਖਦੇਵ ਸਿੰਘ ਢੀਂਡਸਾ
ਸੰਯੁਕਤ ਸਮਾਜ ਮੋਰਚਾ ਬਲਬੀਰ ਸਿੰਘ ਰਾਜੇਵਾਲ
ਸੰਯੁਕਤ ਸੰਘਰਸ਼ ਪਾਰਟੀ ਗੁਰਨਾਮ ਸਿੰਘ ਚੜੂਨੀ