ਗੰਨ ਪੁਆਇੰਟ ’ਤੇ ਕਾਰਾਂ ਤੇ ਪਟਰੌਲ ਪੰਪ ਲੁੱਟਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼, 7 ਦੋਸ਼ੀ ਗਿ੍ਰਫ਼

ਏਜੰਸੀ

ਖ਼ਬਰਾਂ, ਪੰਜਾਬ

ਗੰਨ ਪੁਆਇੰਟ ’ਤੇ ਕਾਰਾਂ ਤੇ ਪਟਰੌਲ ਪੰਪ ਲੁੱਟਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼, 7 ਦੋਸ਼ੀ ਗਿ੍ਰਫ਼ਤਾਰ

image

ਹੁਸ਼ਿਆਰਪੁਰ, 11 ਜਨਵਰੀ (ਪੰਕਜ ਨਾਂਗਲਾ) : ਕੁਲਵੰਤ ਸਿੰਘ ਹੀਰ ਐਸ.ਐਸ.ਪੀ ਨੇ ਪ੍ਰੈਸ ਕਾਨਫ਼ਰੰਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕਰ ਕੇ 7 ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਪਾਸੋਂ ਚਾਰ ਪਿਸਤੌਲ 32 ਬੋਰ ਦੇ 44 ਜਿੰਦਾ ਰੌਂਦ, 3 ਦਾਤਰ, ਇਕ ਸਕੂਟਰੀ, ਇਕ ਸਵਿਫ਼ਟ ਕਾਰ, ਇਕ ਈਟਿਓਸ ਕਾਰ, ਇਕ ਸਪਲੈਂਡਰ ਮੋਟਰਸਾਈਕਲ, 10 ਮੋਬਾਈਲ, ਦੋ ਸੋਨੇ ਦੀਆਂ ਚੇਨਾਂ ਅਤੇ 15 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। 
ਐਸ.ਐਸ.ਪੀ ਨੇ ਦਸਿਆ ਕਿ ਗੜ੍ਹਸ਼ੰਕਰ ਦੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਪਿੰਡ ਚੱਕ ਫੁੱਲੂ ਭੱਠੇ ’ਤੇ ਉਕਤ ਵਿਅਕਤੀ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਟੀਮ ਗਠਿਤ ਕਰ ਕੇ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ ਛੇ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। ਕਾਬੂ ਕੀਤੇ ਗਏ ਦੋਸ਼ੀਆਂ ਵਿਚੋਂ ਜਸ਼ਨਦੀਪ ਸਿੰਘ ਉਰਫ ਸੁੱਖਾ ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ ਸਟੇਟ ਹਰਿਆਣਾ 17 ਮੁਕੱਦਮਿਆਂ ਵਿਚ ਭਗੌੜਾ ਸੀ ਜਿਸ ਵੱਲੋਂ ਹਰਿਆਣਾ ਵਿਚ ਇਕ ਬੈਂਕ ਮੈਨੇਜਰ ਨੂੰ ਅਗ਼ਵਾ ਕਰ ਕੇ 14 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਇਹ ਗਰੋਹ ਸੋਸ਼ਲ ਮੀਡੀਆ ’ਤੇ ਆਜ਼ਾਦ ਗਰੁੱਪ =011 ਨਾਲ ਜੁੜਿਆ ਹੋਇਆ, ਜਿਸ ਰਾਹੀਂ ਇਨ੍ਹਾਂ ਦੋਆਰਾ ਫਿਰੌਤੀਆਂ ਲੈ ਕੇ ਵਾਰਦਾਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਗੈਂਗਸਟਰਾਂ ਦਾ ਮਾਸਟਰ ਮਾਈਂਡ ਆਦਿਤਿਆ ਬਾਵਾ ਪੁਤਰ ਰਾਜ ਕੁਮਾਰ ਵਾਸੀ ਪਿੰਡ ਗੋਬਿੰਦਪੁਰ ਥਾਣਾ ਸਦਰ ਬੰਗਾ ਉਮਰ 20 ਸਾਲ ਦੂਸਰਾ ਮਨਿੰਦਰ ਜੀਤ ਸਿੰਘ ਉਰਫ਼ ਮਣੀ, ਕਮਲਦੀਪ ਸਿੰਘ ਉਰਫ਼ ਕਮਲ, ਜਸ਼ਨਦੀਪ ਸਿੰਘ ਉਰਫ਼ ਸੁੱਖਾ, ਹਰਕਮਲ, ਹੁਕਮ ਦੇਵ ਨਰਾਇਣ, ਤਲਵਿੰਦਰ ਸਿੰਘ ਉਰਫ਼ ਭਿੰਡਰ ਪੁਲਿਸ ਦੁਆਰਾ ਇਸ ਗਰੁੱਪ ਤੋਂ ਪੁਛਗਿੱਛ ਦੌਰਾਨ 20 ਵਾਰਦਾਤਾਂ ਕਬੂਲੀਆਂ ਗਈਆਂ ਇਨ੍ਹਾਂ ਗੈਂਗਸਟਰਾ ਵਿਚੋਂ ਜਸ਼ਨਦੀਪ ਸਿੰਘ ਉਰਫ਼ ਸੁੱਖਾ ’ਤੇ ਹੀ 17 ਤੋਂ 18 ਮੁਕੱਦਮੇ ਲੁੱਟਾਂ-ਖੋਹਾਂ ਅਤੇ ਅਗ਼ਵਾ ਦੇ ਦੱਸੇ ਗਏ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।