ਬਹੁ -ਕਰੋੜੀ ਡਰੱਗ ਮਾਮਲਾ : ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸੀਐਮ ਚੰਨੀ, ਸਿੱਧੂ ਤੇ ਰੰਧਾਵਾ ਦੇ ਰਿਕਾਰਡ ਵੀ ਬਾਹਰ ਲੈ ਕੇ ਆਓ' 

Multi-crore drug case: Bikram Majithia's statement after the interrogation

ਸਭ ਕੁੱਝ ਰਿਕਾਰਡ ਕੀਤਾ ਜਾਵੇ, ਸਾਹਮਣੇ ਆਵੇਗਾ ਸੱਚ -ਬਿਕਰਮ ਮਜੀਠੀਆ 
 

'ਸਿਧਾਰਥ ਚਟੋਪਾਧਿਆਏ ਦੀ ਨਿਯੁਕਤੀ 'ਤੇ ਵੀ ਚੁੱਕੇ ਸਵਾਲ'          

ਚੰਡੀਗੜ੍ਹ : ਬਹੁਕਰੋੜੀ ਡਰੱਗ ਮਾਮਲੇ ਵਿਚ ਅੱਜ ਬਿਕਰਮ ਸਿੰਘ ਮਜੀਠੀਆ ਕੋਲੋਂ ਸਿੱਟ ਵਲੋਂ ਪੁੱਛਗਿੱਛ ਪੂਰੀ ਕਰ ਲਈ ਗਈ ਹੈ ਅਤੇ ਕਰੀਬ ਢਾਈ ਘੰਟੇ ਤੱਕ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਸਟੇਟ ਕ੍ਰਾਈਮ ਦੇ ਥਾਣੇ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਿੱਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿਤਾ ਗਿਆ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿਤਾ ਗਿਆ ਹੈ।

ਮਜੀਠੀਆ ਨੇ ਕਿਹਾ, SIT ਨੂੰ ਅਪੀਲ ਕੀਤੀ ਹੈ ਕਿ PPCC ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਮੁੱਖ ਮੰਤਰੀ ਚੰਨੀ ਮੇਰੇ ਬਾਰੇ ਕੀ ਸੋਚਦੇ ਹਨ, ਉਨ੍ਹਾਂ ਦੇ ਬਿਆਨ ਵੀ ਵਿਚਾਰੇ ਜਾਣ। ਜਿਹੜੀ ਐਫ.ਆਈ.ਆਰ. ਹੁਣ ਦਰਜ ਹੋਈ ਹੈ ਉਸ ਦੇ ਸਾਰੇ ਟਰਾਇਲ ਹੀ ਟਰਾਇਲ ਕੋਰਟ ਵਲੋਂ ਪੂਰੇ ਕਰ ਦਿਤੇ ਗਏ ਹਨ ਅਤੇ 19 'ਚ ਫੈਸਲੇ ਵੀ ਆ ਗਏ ਹਨ।

ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਹੈ, ਕੀ ਇਹ ਸਿਆਸੀਕਰਨ ਤਾਂ ਨਹੀਂ?'' ਮਜੀਠੀਆ ਨੇ ਕਿਹਾ ਕਿ ਇਹ ਸਿਰਫ਼ ਸਿਆਸੀ ਬਦਲਾਖ਼ੋਰੀ ਤਹਿਤ ਮੁੱਖ ਮੰਤਰੀ ਚੰਨੀ, ਡਿਪਟੀ ਸੀ.ਐੱਮ. ਸੁੱਖੀ ਰੰਧਾਵਾ ਅਤੇ ਹੋਰਨਾਂ ਵਲੋਂ ਡੀ.ਜੀ.ਪੀ. ਰਹੇ ਚਟੋਪਾਧਿਆ ਦੇ ਨਾਲ ਮਿਲ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਨਸ਼ਿਆਂ ਦਾ ਜੋ ਮਾਮਲਾ ਸੀ ਉਹ ਤਾਂ 2019 ਵਿਚ ਖ਼ਤਮ ਹੋ ਗਿਆ ਸੀ ਅਤੇ ਅਦਾਲਤ ਵਲੋਂ ਦੋਸ਼ੀ ਮੁਲਜ਼ਮਾਂ ਨੂੰ ਬਣਦੀ ਸਜ਼ਾ ਅਤੇ ਬੇਦੋਸ਼ਿਆਂ ਨੂੰ ਬਰੀ ਕਰ ਦਿਤਾ ਗਿਆ ਸੀ।

ਬਿਕਰਮ ਮਜੀਠੀਆ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਹੈ ਜੇ ਇਹ ਸਿਆਸੀਕਰਨ ਨਹੀਂ ਤਾਂ ਹੋਰ ਕੀ ਹੈ?ਦੱਸਣਯੋਗ ਹੈ ਕਿ ਇਹ 6000 ਕਰੋੜ ਰੁਪਏ ਦਾ ਡਰੱਗ ਮਾਮਲਾ ਹੈ ਜਿਸ ਵਿਚ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ।