ਪੰਜਾਬ ਨੂੰ ਅਜਿਹੇ CM ਦੀ ਲੋੜ, ਜਿਸ ਕੋਲ ਹੋਵੇ ਪੰਜਾਬ ਦੀਆਂ ਚੁਣੌਤੀਆਂ ਦਾ ਹੱਲ - ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਬ ਨੂੰ ਗੰਭੀਰ ਲੋਕਾਂ ਦੀ ਲੋੜ ਹੈ, ਜਿਨ੍ਹਾਂ ਦੀ ਰਾਜਨੀਤੀ ਸੋਸ਼ਲ ਇੰਜਨੀਅਰਿੰਗ, ਮਨੋਰੰਜਨ, ਮੁਫਤ ਤੋਹਫੇ ਅਤੇ ਸ਼ਾਸਨ ਲਈ ਨਾ ਹੋਵੇ।

Manish Tewari

 

ਚੰਡੀਗੜ੍ਹ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਿਚ ਬਸ ਕੁੱਝ ਹੀ ਸਮਾਂ ਬਾਕੀ ਹੈ। ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣ ਜ਼ਾਬਤਾ ਲੱਗ ਚੁੱਕਾ ਹੈ। ਸਾਰੇ ਸਿਆਸੀ ਲੀਡਰ ਇਕ ਦੂਜੇ ਦੀ ਲੱਤ ਬਾਂਹ ਖਿੱਚਣ ਵਿਚ ਲੱਗੇ ਹੋਏ ਹਨ। ਇਸੇ ਦੇ ਚੱਲਦੇ ਕਾਂਗਰਸ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਿਆਸੀ ਘਮਾਸਾਣ ਵੇਖਣ ਨੂੰ ਮਿਲ ਰਿਹਾ ਹੈ।

ਇਸੇ ਵਿਚਕਾਰ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਟਵੀਟ ਦੇ ਹਲਚਲ ਪੈਦਾ ਕਰ ਦਿੱਤੀ ਹੈ। ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜਿਸ ਕੋਲ ਪੰਜਾਬ ਦੀਆਂ ਚੁਣੌਤੀਆਂ ਦਾ ਹੱਲ ਹੋਵੇ, ਸਖ਼ਤ ਫੈਸਲੇ ਲੈਣ ਦੀ ਸਮਰੱਥਾ ਹੋਵੇ। ਪੰਜਾਬ ਨੂੰ ਗੰਭੀਰ ਲੋਕਾਂ ਦੀ ਲੋੜ ਹੈ, ਜਿਨ੍ਹਾਂ ਦੀ ਰਾਜਨੀਤੀ ਸੋਸ਼ਲ ਇੰਜਨੀਅਰਿੰਗ, ਮਨੋਰੰਜਨ, ਮੁਫਤ ਤੋਹਫੇ ਅਤੇ ਸ਼ਾਸਨ ਲਈ ਨਾ ਹੋਵੇ।

CM Channi

ਦੱਸ ਦਈਏ ਕਿ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਕਾਂਗਰਸ ਹਾਈਕਮਾਂਡ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੇਚ ਫਸਿਆ ਹੈ। ਉੱਤੇ ਹੀ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਚਿਹਰਾ ਹਾਈਕਮਾਨ ਨੇ ਨਹੀਂ ਲੋਕਾਂ ਨੇ ਤੈਅ ਕਰਨਾ ਹੈ।