ਵੀਜ਼ੇ ਦੇ ਬਦਲੇ ਪੰਜਾਬ ਦੀ ਮਹਿਲਾ ਪ੍ਰੋਫੈਸਰ 'ਤੇ ਪਾਇਆ ਸਬੰਧ ਬਣਾਉਣ ਲਈ ਜ਼ੋਰ, PM ਮੋਦੀ ਤੇ ਕਸ਼ਮੀਰ 'ਤੇ ਲੇਖ ਲਿਖਣ ਲਈ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਪੀੜਤ ਪ੍ਰੋਫੈਸਰ ਨੇ ਦੱਸਿਆ ਕਿ ਇਹ ਘਟਨਾ 15 ਮਾਰਚ 2022 ਦੀ ਹੈ। ਉਸ ਨੇ ਪਾਕਿ ਵੀਜ਼ਾ ਲਈ ਆਨਲਾਈਨ ਅਪਲਾਈ ਕੀਤਾ ਸੀ

‘Asked about sexual desires’: Punjab woman accuses Pak embassy staff of indecent behaviour

 

ਇਸਲਾਮਾਬਾਦ - ਪੰਜਾਬ ਦੀ ਇੱਕ ਯੂਨੀਵਰਸਿਟੀ ਦੀ ਪ੍ਰੋਫੈਸਰ ਨੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਿਚ ਉਸ ਨਾਲ ਹੋਏ ਮਾੜੇ ਵਿਵਹਾਰ ਦੀ ਸ਼ਿਕਾਇਤ ਕੀਤੀ ਹੈ। ਪੀੜਤ ਪ੍ਰੋਫੈਸਰ ਨੇ ਦੋਸ਼ ਲਾਇਆ ਹੈ ਕਿ ਪਾਕਿ ਹਾਈ ਕਮਿਸ਼ਨ ਦੇ ਕਰਮਚਾਰੀ ਨੇ ਵੀਜ਼ਾ ਦੇਣ ਲਈ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਸੀ। ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੇ ਅਣਵਿਆਹਿਆ ਹੋਣ ਕਾਰਨ ਇਕੱਲੇ ਪਾਕਿਸਤਾਨ ਜਾਣ ਦੀ ਮੰਗ ਕਰਨ ਲਈ ਉਸ ਦਾ ਅਪਮਾਨ ਵੀ ਕੀਤਾ।

ਪੀੜਤ ਪ੍ਰੋਫੈਸਰ ਨੇ ਦੱਸਿਆ ਕਿ ਇਹ ਘਟਨਾ 15 ਮਾਰਚ 2022 ਦੀ ਹੈ। ਉਸ ਨੇ ਪਾਕਿ ਵੀਜ਼ਾ ਲਈ ਆਨਲਾਈਨ ਅਪਲਾਈ ਕੀਤਾ ਸੀ। ਜਦੋਂ ਉਹ ਵੀਜ਼ੇ ਲਈ ਹਾਈ ਕਮਿਸ਼ਨ ਗਈ ਤਾਂ ਪਹਿਲਾਂ ਤਾਂ ਉਸ ਨੂੰ ਨਾਂਹ ਕਰ ਦਿੱਤੀ ਗਈ। ਜਦੋਂ ਉਹ ਵਾਪਸ ਆਈ ਤਾਂ ਪਾਕਿਸਤਾਨ ਹਾਈ ਕਮਿਸ਼ਨ ਦਾ ਇੱਕ ਕਰਮਚਾਰੀ ਉਸ ਕੋਲ ਆਇਆ। ਉਸ ਨੂੰ ਵੀਜ਼ਾ ਦੇਣ ਲਈ ਕੁਝ ਦੇਰ ਲਈ ਬਿਠਾਇਆ ਗਿਆ ਅਤੇ ਫਿਰ ਇੰਟਰਵਿਊ ਦੇ ਨਾਂ 'ਤੇ ਉਸ ਨੂੰ ਦੂਜੇ ਕਮਰੇ ਵਿਚ ਲਿਜਾਇਆ ਗਿਆ। 
45 ਮਿੰਟ ਤੱਕ ਉਸ ਕਰਮਚਾਰੀ ਨੇ ਉਸ ਨਾਲ ਅਸ਼ਲੀਲ ਗੱਲਾਂ ਕੀਤੀਆਂ। ਉਸ ਨੇ ਉਨ੍ਹਾਂ ਨਾਲ ਸਬੰਧ ਬਣਾਉਣ ਲਈ ਜ਼ੋਰ ਪਾਇਆ। ਇੰਨਾ ਹੀ ਨਹੀਂ ਉਸ ਨੇ ਕੁਝ ਘੰਟਿਆਂ ਲਈ ਸਰੀਰਕ ਸਬੰਧ ਬਣਾਉਣ ਲਈ ਵਿਆਹ ਦਾ ਪ੍ਰਸਤਾਵ ਵੀ ਰੱਖਿਆ।

ਪੀੜਤ ਪ੍ਰੋਫੈਸਰ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਮੁਲਾਜ਼ਮ ਦੀ ਹਰ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇਜ਼ ਤਰਾਰ ਕੁੜੀਆਂ ਨੂੰ ਵੀਜ਼ਾ ਨਹੀਂ ਦਿੰਦਾ। ਫਆਸਟ ਵੇਅ ਲੜਕੀਆਂ ਹੁੰਦੀਆਂ ਨੇ ਜੋ ਬਿਨ੍ਹਾਂ ਮਰਦ ਪਾਕਿਸਤਾਨ ਜਾਣਾ ਚਾਹੁੰਦੀਆਂ ਹਨ। 

ਕੁਝ ਦੇਰ ਬਾਅਦ ਇੱਕ ਹੋਰ ਮੁਲਾਜ਼ਮ ਕਮਰੇ ਵਿਚ ਆਇਆ। ਉਨ੍ਹਾਂ ਨੂੰ ਕਸ਼ਮੀਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੇਖ ਅਤੇ ਪੋਸਟਾਂ ਪਾਉਣ ਲਈ ਕਿਹਾ। ਇਸ ਦੇ ਲਈ ਉਸ ਨੂੰ ਮੋਟੀ ਰਕਮ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਪਰ ਉਸ ਨੇ ਇਨਕਾਰ ਕਰ ਦਿੱਤਾ। ਦੋਵੇਂ ਮੁਲਾਜ਼ਮ ਇੱਥੇ ਵੀ ਨਹੀਂ ਰੁਕੇ। ਕੁਝ ਦਿਨਾਂ ਬਾਅਦ ਦੋਵੇਂ ਉਸ ਨੂੰ ਮੈਸੇਜ ਕਰਨ ਲੱਗੇ। ਉਹ ਉਨ੍ਹਾਂ ਨੂੰ ਇੱਕ ਰਾਤ ਲਈ ਫ਼ੋਨ ਕਰ ਰਿਹਾ ਸੀ ਅਤੇ ਅਗਲੇ ਦਿਨ ਵੀਜ਼ਾ ਦੇਣ ਵਰਗੀਆਂ ਗੱਲਾਂ ਕਰ ਰਿਹਾ ਸੀ। ਦੁਖੀ ਹੋ ਕੇ ਉਸ ਨੇ ਸੰਦੇਸ਼ ਦੇ ਸਕਰੀਨ ਸ਼ਾਟ ਲਏ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਦਾ ਮਨ ਬਣਾ ਲਿਆ।

ਪੀੜਤ ਪ੍ਰੋਫੈਸਰ ਨੇ ਦੱਸਿਆ ਕਿ ਉਸ ਦੇ ਇੱਕ ਪ੍ਰੋਫੈਸਰ ਦੋਸਤ ਨੇ ਉਸ ਨੂੰ ਐਬਟਾਬਾਦ ਯੂਨੀਵਰਸਿਟੀ ਵਿਚ ਲੈਕਚਰ ਲਈ ਸੱਦਾ ਭੇਜਿਆ ਸੀ। ਇਸ ਲਈ ਉਹ ਪਾਕਿਸਤਾਨ ਜਾਣਾ ਚਾਹੁੰਦੀ ਸੀ। ਇਸ ਦੇ ਲਈ ਉਸ ਨੇ 19 ਤੋਂ 25 ਮਾਰਚ 2022 ਤੱਕ ਵੀਜ਼ੇ ਦੀ ਮੰਗ ਕੀਤੀ ਸੀ। ਦੁਖੀ ਪ੍ਰੋਫੈਸਰ ਨੇ ਦੱਸਿਆ ਕਿ ਮਾਰਚ ਵਿਚ ਉਸ ਨੇ ਵਟਸਐਪ ਮੈਸੇਜ ਦਾ ਸਬੂਤ ਲੈ ਕੇ ਮਈ 2022 ਨੂੰ ਪਾਕਿਸਤਾਨ ਹਾਈ ਕਮਿਸ਼ਨ, ਪਾਕਿਸਤਾਨ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤਾਂ ਭੇਜੀਆਂ ਸਨ।

ਪਰ ਕੋਈ ਜਵਾਬ ਨਾ ਆਇਆ। ਅਕਤੂਬਰ 2022 ਵਿਚ, ਉਸ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਇੱਕ ਸ਼ਿਕਾਇਤ ਭੇਜੀ। ਹੈਰਾਨੀ ਦੀ ਗੱਲ ਹੈ ਕਿ ਭਾਰਤ ਤੋਂ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਸ ਦੀ ਸ਼ਿਕਾਇਤ ਸੁਣੀ ਅਤੇ ਨੋਟ ਕੀਤੀ ਗਈ ਪਰ ਅੱਜ ਤੱਕ ਭਾਰਤ ਸਰਕਾਰ ਵੱਲੋਂ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।