Punjab News: ਫਾਜ਼ਿਲਕਾ ਵਿਚ 78 ਦਿਨ ਤੋਂ ਕਿੰਨਰ ਬਣ ਕੇ ਘੁੰਮ ਰਿਹਾ ਤਸਕਰ ਕਾਬੂ
ਹੈਰੋਇਨ ਅਤੇ ਨਾਜਾਇਜ਼ ਲਾਹਣ ਦੇ ਮਾਮਲੇ ਵਿਚ ਭਗੌੜਾ ਹੈ ਮੁਲਜ਼ਮ
Punjab News: ਸ਼ਰਾਬ ਤਸਕਰੀ ਦੇ ਮਾਮਲੇ ਵਿਚ ਭਗੌੜੇ ਮੁਲਜ਼ਮ ਨੂੰ ਫਾਜ਼ਿਲਕਾ ਪੀ.ਓ. ਸਟਾਫ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਪਿਛਲੇ 78 ਦਿਨਾਂ ਤੋਂ ਔਰਤ ਦੇ ਕੱਪੜੇ ਪਾੜ ਕੇ ਕਿੰਨਰ ਦੇ ਭੇਸ ਵਿਚ ਘੁੰਮ ਰਿਹਾ ਸੀ। ਅਦਾਲਤ ਨੇ ਮੁਲਜ਼ਮ ਨੂੰ ਹੈਰੋਇਨ ਅਤੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਭਗੌੜਾ ਕਰਾਰ ਦਿਤਾ ਹੈ।
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੀ.ਓ. ਸਟਾਫ਼ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ ਨੇ ਦਸਿਆ ਕਿ ਮੁਕੱਦਮਾ ਨੰਬਰ 72 ਮਿਤੀ 10 ਜੂਨ 2019 ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਰਫ਼ ਬੱਬੂ ਵਾਸੀ ਚੱਕ ਬਲੋਚਾ ਮਹਾਲਮ, ਫਿਲਹਾਲ ਸ਼ੇਖਾ ਵਾਲੀ ਬਸਤੀ ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਨੂੰ 2000 ਲੀਟਰ ਲਾਹਣ ਸਮੇਤ ਕਾਬੂ ਕੀਤਾ ਸੀ। ਜਿਸ 'ਤੇ ਪੁਲਿਸ ਵਲੋਂ ਧਾਰਾ 61/1/14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਬੱਬੂ ਅਪਣੀ ਪਛਾਣ ਛੁਪਾਉਣ ਲਈ ਔਰਤ ਦੇ ਕੱਪੜਿਆਂ ਵਿਚ ਕਿੰਨਰ ਬਣ ਕੇ ਸ਼ੇਖਾ ਵਾਲੀ ਬਸਤੀ ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਵਿਚ ਲੁਕਿਆ ਹੋਇਆ ਸੀ। ਜਦੋਂ ਉਸ ਨੂੰ ਕਾਬੂ ਕਰਕੇ ਪਛਾਣ ਪੱਤਰ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਅਪਣੀ ਪਛਾਣ ਨਹੀਂ ਦੱਸ ਸਕਿਆ। ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।