ਅਗਨੀ ਕਾਂਡ: 72 ਘੰਟੇ ਬੀਤ ਜਾਣ ਬਾਅਦ ਵੀ 32 ਨੌਜਵਾਨਾਂ ਵਿਅਕਤੀਆਂ ਵਿਚੋਂ 3 ਮੁਲਜ਼ਮ ਹੋਏ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਨੀ ਕਾਂਡ ਨੂੰ ਲੈਕੇ 25 ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ

Agni incident: Even after 72 hours, 3 accused out of 32 youths arrested

ਬਠਿੰਡਾ: ਬਠਿੰਡਾ ਤੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਸੀ। ਬੀਤੇ ਦਿਨ 32 ਨੌਜਵਾਨਾਂ ਵੱਲੋਂ ਅੱਠ ਘਰਾਂ ਨੂੰ ਅੱਗ ਲਗਾਈ ਗਈ ਸੀ। ਅਗਨੀ ਕਾਂਡ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ ਸਨ। ਇਹ ਘਟਨਾ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਦੀ ਹੈ। ਪੁਲਿਸ ਵੱਲੋ ਅਗਨੀ ਕਾਂਡ ਨੂੰ ਲੈਕੇ 25 ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।  ਹੁਣ 72 ਘੰਟੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਬਠਿੰਡਾ ਪੁਲਿਸ ਹੁਣ ਤੱਕ ਸਿਰਫ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ ਹੈ।

 ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਨਾਂ ਵਿੱਚੋਂ ਉਹਨਾਂ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਦੋ ਅਣਪਛਾਤੇ ਲੋਕਾਂ ਵਿੱਚ ਸ਼ਾਮਿਲ ਸਨ ਜਦੋਂ ਕਿ ਇੱਕ ਦੇ ਖਿਲਾਫ ਬਾਏ ਨੇ ਮਾਮਲਾ ਦਰਜ ਹੋਇਆ ਸੀ।
ਉਹਨਾਂ ਕਿਹਾ ਕਿ ਇਹਨਾਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਕੁਝ ਲੀਡਸ ਮਿਲੀਆਂ ਹਨ ਜਿਨਾਂ ਦੇ ਅਧਾਰ ਤੇ ਬਾਕੀ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਭਾਵੇਂ ਸ਼ਿਕਾਇਤ ਕਰਤਾ ਵੱਲੋਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਇਹ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ। ਪਰ ਅਸਲ ਸੱਚ ਉਦੋਂ ਹੀ ਸਾਹਮਣੇ ਆਵੇਗਾ ਜਦੋਂ ਇਸ ਘਟਨਾਕ੍ਰਮ ਦਾ ਮੁੱਖ ਦੋਸ਼ੀ ਰਵਿੰਦਰ ਸਿੰਘ ਗ੍ਰਿਫਤਾਰ ਹੋਵੇਗਾ ਕਿਉਂਕਿ ਮੁਢਲੀ ਜਾਂਚ ਦੌਰਾਨ ਕਈ ਐਂਗਲ ਸਾਹਮਣੇ ਆ ਰਹੇ ਹਨ ਪਰ ਹਰ ਇੱਕ ਵੱਲੋਂ ਇਸ ਨੂੰ ਨਸ਼ੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।