Khanuri Border News : ਖਨੌਰੀ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਮੌਤ, ਮੋਰਚੇ 'ਤੇ ਬਿਮਾਰ ਹੋਇਆ ਸੀ ਕਿਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Khanuri Border News : ਰਾਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ 

ਮ੍ਰਿਤਕ ਦੀ ਪਛਾਣ ਜੱਗਾ ਸਿੰਘ ਵਾਸੀ ਫ਼ਰੀਦਕੋਟ ਪਿੰਡ ਗੋਦਾਰਾ ਵਜੋਂ ਹੋਈ

Khanuri Border News in Punjabi : ਅੱਜ ਖਨੌਰੀ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਖਨੌਰੀ ਮੋਰਚੇ 'ਤੇ ਬਿਮਾਰ ਹੋਇਆ ਸੀ। ਖਨੌਰੀ ਮੋਰਚੇ ਉੱਪਰ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਏ ਗਏ ਜਿੱਥੇ ਉਹਨਾਂ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ 80 ਸਾਲਾ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ (SC ਭਾਈਚਾਰੇ ਨਾਲ ਸੰਬੰਧਿਤ) ਪਿੰਡ ਗੋਦਾਰਾ, ਤਹਿ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ। ਸ੍ਰ ਜੱਗਾ ਸਿੰਘ ਦੇ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ। ਅੱਜ 12 ਜਨਵਰੀ 2025 ਨੂੰ ਖਨੌਰੀ ਮੋਰਚੇ ਉੱਪਰ ਸ਼ਹੀਦ ਜੱਗਾ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।

(For more news apart from  Another farmer died on Khanuri border News in Punjabi, stay tuned to Rozana Spokesman)