ਕੱਲ੍ਹ SKM ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਹੋਵੇਗੀ ਬੈਠਕ, ਪਾਤੜਾਂ ਵਿਚ ਹੋਵੇਗੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਸ਼ੰਭੂ ਤੇ ਖਨੌਰੀ ਮੋਰਚੇ ਨੇ ਜਲਦ ਮੀਟਿੰਗ ਬੁਲਾਉਣ ਦੀ ਕੀਤੀ ਸੀ ਮੰਗ

Tomorrow, SKM will have a meeting with Shambhu and Khanori Morche

ਭਲਕੇ ਐਸਕੇਐਮ  ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਬੈਠਕ ਹੋਵੇਗੀ। ਦੋਵੇਂ ਫੋਰਮਾਂ ਦੀ ਐਸਕੇਐਮ ਨਾਲ ਪਾਤੜਾਂ 'ਚ ਮੀਟਿੰਗ ਹੋਵੇਗੀ। ਕਿਸਾਨਾਂ ਨੇ ਜਲਦ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਸੀ। ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਪਟਿਆਲਾ 'ਚ ਹੋਣੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐਸਕੇਐਮ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਪਹਿਲਾਂ ਕੀਤੀ ਜਾਵੇ ਤੇ ਇਸ ਦਾ ਸਥਾਨ ਪਟਿਆਲਾ ਦੀ ਬਜਾਏ ਖਨੌਰੀ ਰੱਖਿਆ ਜਾਵੇ ਕਿਉਂਕਿ ਡੱਲੇਵਾਲ ਦੀ ਵਿਗੜਦੀ ਸਿਹਤ ਕਾਰਨ ਉਹ ਮੋਰਚੇ ਛੱਡ ਕੇ ਨਹੀਂ ਆ ਸਕਦੇ। ਇਸੇ ਦੇ ਮੱਦੇਨਜ਼ਰ ਐਸਕੇਐਮ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਉਹ 15 ਜਨਵਰੀ ਵਾਲੀ ਮੀਟਿੰਗ ਭਲਕੇ ਕੀਤੀ ਜਾਵੇਗੀ ਤੇ ਇਸ ਦਾ ਸਥਾਨ ਪਟਿਆਲਾ ਤੋਂ ਬਦਲ ਕੇ ਪਾਤੜਾਂ ਕਰ ਦਿੱਤਾ ਗਿਆ।