ਭਾਰਤ,ਚੀਨ ਪੂਰਬੀ ਲੱਦਾਖ਼ ਦੀ ਪੈਂਗੋਂਗ ਝੀਲ ਦੇ ਉੱਤਰੀ,ਦਖਣੀਕਿਨਾਰਿਆਂਤੋਂਫ਼ੌਜਾਂਹਟਾਉਣਲਈਸਹਿਮਤਰਾਜਨਾਥ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ, ਚੀਨ ਪੂਰਬੀ ਲੱਦਾਖ਼ ਦੀ ਪੈਂਗੋਂਗ ਝੀਲ ਦੇ ਉੱਤਰੀ, ਦਖਣੀ ਕਿਨਾਰਿਆਂ ਤੋਂ ਫ਼ੌਜਾਂ ਹਟਾਉਣ ਲਈ ਸਹਿਮਤ: ਰਾਜਨਾਥ

image


ਰਾਜ ਸਭਾ 'ਚ ਰਖਿਆ ਮੰਤਰੀ ਨੇ ਕੀਤਾ ਸੰਬੋਧਨ


ਨਵੀਂ ਦਿੱਲੀ, 11 ਫ਼ਰਵਰੀ: ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ  ਦੇਸ਼ ਨੂੰ  ਜਾਣੂ ਕਰਵਾਇਆ ਕਿ ਪੂਰਬੀ ਲੱਦਾਖ਼ ਦੇ ਪੈਂਗਾੋਗ ਝੀਲ ਦੇ ਉੱਤਰੀ ਅਤੇ ਦਖਣੀ ਕਿਨਾਰਿਆਂ ਤੋਂ ਫ਼ੌਜ ਨੂੰ  ਪਿੱਛੇ ਹਟਾਉਣ ਨੂੰ  ਲੈ ਕੇ ਭਾਰਤ ਅਤੇ ਚੀਨ ਵਿਚਕਾਰ ਸਹਿਮਤੀ ਬਣ ਗਈ ਹੈ | 
ਰਾਜਨਾਥ ਸਿੰਘ ਨੇ ਕਿਹਾ ਕਿ ਪੈਂਗੋਂਗ ਝੀਲ ਖੇਤਰ ਵਿਚ ਚੀਨ ਨਾਲ ਫ਼ੌਜਾਂ ਨੂੰ  ਪਿੱਛੇ ਹਟਾਉਣ ਦਾ ਜੋ ਸਮਝੌਤਾ ਹੋਇਆ ਹੈ ਉਸ ਅਨੁਸਾਰ ਦੋਵੇਂ ਧਿਰਾਂ ਪੜਾਅਵਾਰ, ਤਾਲਮੇਲ ਅਤੇ ਤਸਦੀਕੀ ਢੰਗ ਨਾਲ ਹਟਾਉਣਗੇ |  ਰਾਜ ਸਭਾ ਵਿਚ ਇਕ ਬਿਆਨ ਵਿਚ ਰਖਿਆ ਮੰਤਰੀ ਨੇ ਵੀ ਭਰੋਸਾ ਦਿਤਾ ਕਿ ਇਸ ਪ੍ਰਕਿਰਿਆ ਦੌਰਾਨ, ਭਾਰਤ ਨੇ ਕੁਝ ਵੀ ਨਹੀਂ ਗੁਆਇਆ | ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਹੋਰ ਖੇਤਰਾਂ ਵਿਚ ਤਾਇਨਾਤੀ ਅਤੇ ਨਿਗਰਾਨੀ ਦੇ ਸਬੰਧ ਵਿਚ ਕੁਝ ਵਿਚਾਰ ਅਧੀਨ ਮੁੱਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਉੱਤੇ ਸਾਡਾ ਧਿਆਨ ਅੱਗੇ ਦੀ ਗੱਲਬਾਤ ਵਿਚ ਰਹੇਗਾ | ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਰੁਖ਼ ਅਤੇ ਲਗਾਤਾਰ ਗੱਲਬਾਤ ਨਾਲ ਚੀਨ ਦੀ ਪੈਂਗੋਂਗ ਝੀਲ ਦੇ ਉੱਤਰ ਅਤੇ ਦੱਖਣ ਵਾਲੇ ਪਾਸੇ ਫ਼ੌਜਾਂ ਦੀ ਵਾਪਸੀ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਗੱਲ ਉੱਤੇ ਵੀ ਸਹਿਮਤੀ ਹੋ ਗਈ ਹੈ ਕਿ ਪੈਂਗੋਂਗ ਝੀਲ ਤੋਂ ਪੂਰੀ ਤਰ੍ਹÉਾਂ ਫ਼ੌਜਾਂ ਦੇ ਪਿੱਛੇ ਹਟਾਉਣ ਦੇ 48 ਘੰਟਿਆਂ ਦੇ ਅੰਦਰ ਸੀਨੀਅਰ ਕਮਾਂਡਰ ਪੱਧਰ ਦੀ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਬਾਕੀ ਮਸਲਿਆਂ ਨੂੰ  ਸੁਲਝਾ ਲਿਆ ਜਾਣਾ ਚਾਹੀਦਾ ਹੈ | (ਪੀਟੀਆਈ)
ਰਖਿਆ ਮੰਤਰੀ ਨੇ ਕਿਹਾ ਕਿ ਫ਼ੌਜਾਂ ਦੀ ਵਾਪਸੀ ਲਈ ਪੈਂਗੋਂਗ ਝੀਲ ਖੇਤਰ ਵਿਚ ਚੀਨ ਨਾਲ ਹੋਏ ਸਮਝੌਤੇ ਅਨੁਸਾਰ ਦੋਵੇਂ ਧਿਰਾਂ ਪੜਾਅਵਾਰ ਤਰੀਕੇ ਨਾਲ ਤਾਇਨਾਤੀ ਨੂੰ  ਹਟਾ ਦੇਣਗੀਆਂ |
ਉਨ੍ਹਾਂ ਕਿਹਾ ਕਿ ਚੀਨ ਅਪਣੀਆਂ ਫ਼ੌਜਾਂ ਦੀਆਂ ਟੁਕੜੀਆਂ ਨੂੰ   ਉਤਰੀ ਕਿਨਾਰੇ ਵਿਚ ਫਿੰਗਰ ਅੱਠ ਦੇ ਪੂਰਬ ਦੀ ਦਿਸ਼ਾ ਵਲ ਰੱਖੇਗਾ | ਇਸੇ ਤਰ੍ਹਾਂ ਭਾਰਤ ਅਪਣੀਆਂ ਫ਼ੌਜਾਂ ਦੀਆਂ ਟੁਕੜੀਆਂ ਨੂੰ  ਫਿੰਗਰ ਤਿੰਨ ਕੋਲ ਅਪਣੇ ਸਥਾਈ ਟਿਕਾਣੇ ਧਨ ਸਿੰਘ ਥਾਪਾ ਚੌਕੀ 'ਤੇ ਰੱਖੇਗਾ | (ਪੀਟੀਆਈ)