ਕਿਸਾਨ ਅੰਦੋਲਨ ਜਿੱਤੇਗਾ, ਜਿੱਤੇਗਾ ਤੇ ਜ਼ਰੂਰ ਜਿੱਤੇਗਾ: ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਜਿੱਤੇਗਾ, ਜਿੱਤੇਗਾ ਤੇ ਜ਼ਰੂਰ ਜਿੱਤੇਗਾ: ਰਾਜੇਵਾਲ

image

image

image

image

image

image

image

g  ਜਗਰਾਉਂ ਵਿਚ ਕਿਸਾਨਾਂ ਦੀ ਪਹਿਲੀ ਮਹਾਂਪੰਚਾਇਤ 'ਚ ਲੋਕਾਂ ਦਾ ਆਇਆ ਹੜ੍ਹ g ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਜਗਰਾਉਂ (ਲੁਧਿਆਣਾ), 11 ਫ਼ਰਵਰੀ (ਪ੍ਰਮੋਦ ਕੋਸ਼ਲ/ਪਰਮਜੀਤ ਸਿੰਘ ਗਰੇਵਾਲ): ਖੇਤੀ ਕਾਨੂੰਨ ਸਰਕਾਰ ਨੇ ਨਹੀਂ ਕਾਰੋਪਰੇਟ ਘਰਾਣਿਆਂ ਨੇ ਬਣਾਏ ਨੇ, ਸਰਕਾਰ ਨੇ ਤਾਂ ਸਿਰਫ਼ ਦਸਤਖਤ ਕਰ ਕੇ ਲਾਗੂ ਕਰਨ ਦਾ ਹੀ ਕੰਮ ਕੀਤਾ ਹੈ ਪਰ ਸਰਕਾਰ ਨੂੰ  ਅਸੀਂ ਸਪੱਸ਼ਟ ਦਸ ਚੁੱਕੇ ਹਾਂ ਕਿ ਕਾਨੂੰਨ ਕਾਲੇ ਹਨ ਅਤੇ ਕਿਉਂ ਪੁੱਛਣ ਵਾਲੇ ਸਰਕਾਰ ਦੇ ਮੰਤਰੀਆਂ ਨੂੰ  ਉਸ ਕਿਉਂ ਦਾ ਜਵਾਬ ਵੀ ਦੇ ਕੇ ਆਏ ਹਾਂ ਤੇ ਕਾਨੂੰਨ ਜਦੋਂ ਤਕ ਰੱਦ ਨਹੀਂ ਹੁੰਦੇ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਅਤੇ ਜਿਸ ਤਰ੍ਹਾਂ ਤੁਹਾਡਾ (ਲੋਕਾਂ ਦਾ) ਸਾਥ ਮਿਲ ਰਿਹਾ ਹੈ ਉਸ ਤੋਂ ਇਹ ਬਹੁਤ ਸਾਫ਼ ਹੋ ਜਾਂਦਾ ਹੈ ਕਿ ਅੰਦੋਲਨ ਜਿੱਤੇਗਾ, ਜਿੱਤੇਗਾ ਤੇ ਜ਼ਰੂਰ ਜਿੱਤੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਜ਼ਿਲਾ ਲੁਧਿਆਣਾ ਦੇ ਸ਼ਹਿਰ ਜਗਰਾੳੇੁਾ ਵਿਖੇ ਕਿਸਾਨ-ਮਜ਼ਦੂਰ ਅਤੇ ਆੜ੍ਹਤੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ  ਸੰਬੋਧਨ ਕਰਦੇ ਹੋਏ ਕੀਤਾ |
ਰਾਜੇਵਾਲ ਨਾਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੋਂਦਾ) ਦੇ ਆਗੂ ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਹਰਿੰਦਰ ਸਿੰਘ ਲੱਖੋਵਾਲ, ਸੂਰਤ ਸਿੰਘ, ਸੁਖਜਿੰਦਰ ਸਿੰਘ, ਬਲਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ, ਫੈਡਰੇਸ਼ਨ ਆਫ਼ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਆਦਿ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | 
ਪ੍ਰਧਾਨ ਮੰਤਰੀ ਮੋਦੀ ਵਲੋਂ ਰਾਜ ਸਭਾ ਤੇ ਲੋਕ ਸਭਾ ਵਿਚ ਖੇਤੀ ਕਾਨੂੰਨਾਂ ਦੀ ਵਕਾਲਤ ਅਤੇ ਅੰਦੋਲਨਜੀਵੀ ਸ਼ਬਦਾਂ ਤੇ ਵੀ ਰਾਜੇਵਾਲ ਨੇ ਬੋਲਦਿਆਂ ਕਿਹਾ ਕਿ ਜਿਹੜੀ ਸਰਕਾਰ ਅੰਦੋਲਨਕਾਰੀਆਂ ਨੂੰ  ਖ਼ਾਲਿਸਤਾਨੀ, ਦੇਸ਼ਧ੍ਰੋਹੀ ਤੇ ਹੋਰ ਕਈ ਕੁੱਝ ਕਿਹਾ, ਉਸ ਦਾ ਜਦੋਂ ਦੁਨੀਆਂ ਭਰ ਵਿਚ ਵਿਰੋਧ ਹੋਇਆ ਤਾਂ ਉਸੇ ਸਰਕਾਰ ਨੂੰ  ਇਸ ਨੂੰ  ਇਕ ਪਵਿੱਤਰ ਅੰਦੋਲਨ ਕਹਿਣਾ ਪਿਆ | ਦਸਣਯੋਗ ਹੈ ਕਿ ਬੀਤੇ ਦਿਨੀਂ ਲੋਕ ਸਭਾ ਵਿਚ ਅਪਣੇ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਅੰਦੋਲਨ ਪਵਿੱਤਰ ਹੈ, ਇਹ ਵਾਲਾ ਬਿਆਨ ਦਿਤਾ ਗਿਆ ਸੀ | ਰਾਜੇਵਾਲ ਨੇ ਕਿਹਾ ਕਿ ਇਹ ਸੱਭ ਤੁਹਾਡੀ ਸਾਰਿਆਂ ਦੀ ਤਾਕਤ ਦਾ ਹੀ ਨਤੀਜਾ ਹੈ ਕਿ ਸਰਕਾਰ ਬੌਂਦਲੀ ਪਈ ਹੈ | ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਇਹ ਸ਼ਾਂਤਮਈ ਅੰਦੋਲਨ ਚੱਲ ਰਹੇ ਹਨ ਤੇ ਇਸ ਉਪਰ ਪਾਣੀ ਦੀਆਂ ਬੁਛਾਰਾਂ ਅਤੇ ਅਥਰੂ ਗੈਸ ਦੇ ਗੋਲੇ ਕਿਉ ਛੱਡੇ ਗਏ, ਇਸ ਗੱਲ ਦਾ ਸਰਕਾਰ ਜਵਾਬ ਦੇਵੇ | ਉਨ੍ਹਾਂ ਕਿਹਾ ਕਿ ਅੰਦੋਲਨ ਦੀ ਸ਼ੁਰੂਆਤ ਪਹਿਲਾਂ ਪੰਜਾਬ ਵਿਚੋਂ ਹੋਈ, ਫਿਰ ਹਰਿਆਣਾ ਆਇਆ, ਫਿਰ ਯੂਪੀ ਆਇਆ, ਫਿਰ ਉਤਰਾਖੰਡ ਆਇਆ ਅਤੇ ਹੋਲੀ-ਹੋਲੀ ਪੂਰੇ ਦੇਸ਼ ਵਿਚ ਇਹ ਅੰਦੋਲਨ ਫੈਲ ਗਿਆ ਹੈ ਤੇ ਅੱਜ ਇਹ ਅੰਦੋਲਨ ਪੂਰੀ ਤਰ੍ਹਾਂ ਕਾਮਯਾਬ ਹੈ | ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ  ਪੂਰੀ ਦੁਨੀਆਂ ਵਿਚੋਂ ਪਿਆਰ ਮਿਲ ਰਿਹਾ ਹੈ, ਪਰ ਸਾਡੀ ਕੇਂਦਰ ਦੀ ਸਰਕਾਰ ਦੀ ਨੀਤੀ ਵਿਚ ਖੋਟ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਸੰਸਦ 'ਚ ਬਿਆਨ ਦਿਤਾ ਸੀ ਕਿ ਮੈਂ ਕਿਸਾਨਾਂ ਤੋਂ ਪੁਛਦਾ ਰਿਹਾ ਹਾਂ ਕਿ ਇਸ ਕਾਨੂੰਨ ਵਿਚ ਕਾਲਾ ਕੀ ਹੈ |
 ਉਨ੍ਹਾਂ ਕਿਹਾ ਕਿ ਅਸੀਂ ਗਿਆਰਾਂ ਮੀਟਿੰਗਾਂ 'ਚ ਖੇਤੀਬਾੜੀ ਮੰਤਰੀ ਨੂੰ  ਇਹੀ ਦਸਿਆ ਕਿ ਇਹ ਕਾਨੂੰਨ ਕਾਲੇ ਹਨ, ਇਸ 'ਚ ਲਿਖੀ ਹੋਈ ਇਕ-ਇਕ ਗੱਲ ਗ਼ਲਤ ਹੈ, ਇਸ ਨਾਲ ਸਾਡੀ ਕਿਸਾਨੀ ਅਤੇ ਜਵਾਨੀ ਦੋਨੋਂ ਹੀ ਖ਼ਤਮ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਨ੍ਹਾਂ ਕਾਨੂੰਨਾਂ 'ਚ ਇਹੋ ਜਿਹੀ ਕੋਈ ਵੀ ਗੱਲ ਨਹੀਂ ਲਿਖੀ ਹੋਈ ਕਿ ਤੁਹਾਡੀ ਜ਼ਮੀਨ ਚਲੀ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ  ਤੁਹਾਡੀਆਂ ਸਾਰੀਆਂ ਚਲਾਕੀਆਂ ਸਮਝ ਆ ਗਈਆਂ ਹਨ | ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਪਹਿਲੀਆਂ ਨੀਤੀਆਂ ਕਰ
 ਕੇ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਅਤੇ ਅਪਣੀਆਂ ਜ਼ਮੀਨਾਂ ਵੇਚ ਰਿਹਾ ਹੈ, ਜੇਕਰ ਸਰਕਾਰੀ ਮੰਡੀ ਦੇ ਬਰਾਬਰ ਇਕ ਪ੍ਰਾਈਵੇਟ ਮੰਡੀ ਆ ਜਾਵੇਗੀ ਤਾਂ ਹੋਲੀ-ਹੋਲੀ 
ਇਹ ਸਰਕਾਰੀ ਮੰਡੀਆਂ ਵੀ ਬੰਦ ਹੋ ਜਾਣਗੀਆਂ | ਉਨਾਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਤੁਹਾਡੇ ਪਿਆਰ ਅਤੇ ਹੌਸਲੇ ਦੇ ਚੱਲਦਿਆਂ ਅੰਦੋਲਨ ਜਿੱਤੇਗਾ, ਜਿੱਤੇਗਾ ਤੇ ਜ਼ਰੂਰ ਜਿੱਤੇਗਾ |
ਬੌਕਸ:
4 ਵੱਡੇ ਪ੍ਰੋਗਰਾਮਾਂ ਦੀ ਦੱਸੀ ਤਫਸੀਲ
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨ ਜੱਥੇਬੰਦੀਆਂ ਨੂੰ  ਅਗਲਾ ਪ੍ਰੋਗਰਾਮ ਦੱਸਦਿਆਂ ਕਿਹਾ ਕਿ 12 ਫਰਵਰੀ ਨੂੰ  ਰਾਜਸਥਾਨ ਦੇ ਸਾਰੇ ਟੋਲ ਪਲਾਜ਼ੇ ਵੀ ਪੰਜਾਬ ਅਤੇ ਹਰਿਆਣਾ ਵਾਂਗ ਫ੍ਰੀ ਕੀਤੇ ਜਾਣਗੇ ਜਦਕਿ 14 ਫਰਵਰੀ ਦਾ ਉਹ ਦਿਨ ਜਿਸ ਦਿਨ ਪੁਲਵਾਮਾ 'ਚ ਸਾਡੇ ਜਵਾਨ, ਸਾਡੇ ਪੁੱਤ ਸ਼ਹੀਦ ਹੋਏ ਸੀ, ਉਸ ਦਿਨ ਪੁਲਵਾਮਾਂ ਦੇ ਉਨਾਂ ਸ਼ਹੀਦਾਂ ਨੂੰ  ਯਾਦ ਕਰਦਿਆਂ ਦੇਸ਼ ਭਰ ਵਿੱਚ ਕੈਂਡਲ ਮਾਰਚ, ਮਸ਼ਾਲ ਜਲੂਸ ਤੇ ਹੋਰ ਪ੍ਰੋਗਰਾਮ ਕੀਤੇ ਜਾਣਗੇ | 16 ਫਰਵਰੀ ਨੂੰ  ਕਿਸਾਨ ਸਰ ਛੋਟੂਰਾਮ ਦੇ ਜਨਮ ਦਿਹਾੜੇ ਮੌਕੇ ਦੇਸ਼ ਭਰ ਵਿੱਚ ਇੱਕਜੁੱਟਤਾ ਦਿਖਾਉਣਗੇ ਜਦਕਿ 18 ਫਰਵਰੀ ਨੂੰ  ਦੇਸ਼ ਭਰ ਵਿੱਚ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ, 4 ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ |