CGC ਝੰਜੇੜੀ ਨੇ CGC ਆਡੀਟੋਰੀਅਮ ਵਿਖੇ ਚੌਥੀ ਕਨਵੋਕੇਸ਼ਨ ਦਾ ਕੀਤਾ ਆਯੋਜਨ
ਭਾਰਤ ਸਰਕਾਰ ਦੀ ਤਾਜ਼ਾ ਰਿਪੋਰਟ ਅਨੁਸਾਰ CGC ਨੇ ਪੂਰੇ ਦੇਸ਼ ਵਿਚ ਪੇਟੈਂਟ ਫਾਈਲ ਕਰਨ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ।
ਚੰਡੀਗੜ੍ਹ - CGC ਝੰਜੇੜੀ ਨੇ ਸ਼ੁੱਕਰਵਾਰ 10 ਫਰਵਰੀ 2023 ਨੂੰ CGC ਆਡੀਟੋਰੀਅਮ ਵਿਖੇ ਚੌਥੀ ਕਨਵੋਕੇਸ਼ਨ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਉਮਰ ਅਲੀ ਸ਼ੇਖ, ਸੀ.ਈ.ਓ. ਏ.ਟੀ.ਓ.ਐਸ ਇੰਡੀਆ ਲਿਮਟਿਡ ਅਤੇ ਮੁੱਖ ਮਹਿਮਾਨ ਹਰਜਿੰਦਰ ਸਿੰਘ ਚੀਮਾ, ਚੇਅਰਮੈਨ, ਚੀਮਾ ਬੋਇਲਰਜ਼ ਮੁਹਾਲੀ ਪੰਜਾਬ ਸਨ। ਕਾਰਜਕਾਰੀ ਨਿਰਦੇਸ਼ਕ ਪ੍ਰੋ.(ਡਾ.) ਨੀਰਜ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਲਾਨਾ ਪ੍ਰਾਪਤੀ ਰਿਪੋਰਟ ਪੇਸ਼ ਕੀਤੀ।
ਉਨ੍ਹਾਂ ਨੇ ਨਾਮਵਰ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿਚ ਵਿਦਿਆਰਥੀਆਂ ਲਈ 800 ਤੋਂ ਵੱਧ ਪੇਸ਼ਕਸ਼ਾਂ ਬਾਰੇ ਚਾਨਣਾ ਪਾਇਆ। ਭਾਰਤ ਸਰਕਾਰ ਦੀ ਤਾਜ਼ਾ ਰਿਪੋਰਟ ਅਨੁਸਾਰ CGC ਨੇ ਪੂਰੇ ਦੇਸ਼ ਵਿਚ ਪੇਟੈਂਟ ਫਾਈਲ ਕਰਨ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ।
ਮੁੱਖ ਮਹਿਮਾਨ ਨੇ ਕਨਵੋਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਦੋਵਾਂ ਮਹਿਮਾਨਾਂ ਨੇ ਸੰਬੋਧਨ ਵੀ ਕੀਤਾ। ਉਮਰ ਅਲੀ ਸ਼ੇਖ ਨੇ ਬਹੁਤ ਹੀ ਸਰਲ ਅਤੇ ਸੁਚੱਜੇ ਢੰਗ ਨਾਲ ਜੀਵਨ ਵਿਚ ਸਫ਼ਲ ਹੋਣ ਲਈ 10 ਮੰਤਰਾਂ 'ਤੇ ਜ਼ੋਰ ਦਿੱਤਾ। ਭਾਸ਼ਣ ਦੇ ਕੁਝ ਮੁੱਖ ਨੁਕਤੇ ਅਨੁਕੂਲਤਾ, ਹਮਦਰਦੀ, ਲੰਬੇ ਸਮੇਂ ਦੀ ਦ੍ਰਿਸ਼ਟੀ, ਵਿਸ਼ਵਾਸ ਆਦਿ ਸਨ। ਹਰਜਿੰਦਰ ਸਿੰਘ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਉੱਦਮਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ।
ਮਾਣਯੋਗ ਪ੍ਰਧਾਨ ਸੀਜੀਸੀ ਝੰਜੇੜੀ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਮਾਰਗਦਰਸ਼ਨ ਅਤੇ ਭਾਸ਼ਣ ਨਾਲ ਆਏ ਹੋਏ ਮਹਿਮਾਨਾਂ ਨੂੰ ਪ੍ਰੇਰਨਾ ਦਿੱਤੀ। ਉਹਨਾਂ ਨੇ ਆਪਣੇ ਨਿੱਜੀ ਸੰਸਥਾਗਤ ਤਜ਼ਰਬਿਆਂ ਦਾ ਵਰਣਨ ਵੀ ਕੀਤਾ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਦੇਸ਼ ਲਈ ਉਪਰਾਲੇ ਕਰਨ ਦੀ ਸਲਾਹ ਦਿੱਤੀ।
ਅਰਸ਼ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਨੇ ਸਾਰੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸ਼ਾਨਦਾਰ ਸਫ਼ਲਤਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸੀਜੀਸੀ ਝੰਜੇੜੀ ਦੇਸ਼ ਦੇ ਇਸ ਹਿੱਸੇ ਵਿਚ ਮਿਆਰੀ ਪੇਸ਼ੇਵਰ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
1100 ਤੋਂ ਵੱਧ ਪੋਸਟ ਗ੍ਰੈਜੂਏਟ ਅਤੇ ਅੰਡਰ ਗਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਸਮੂਹ ਡਾਇਰੈਕਟਰ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ। ਕਨਵੀਨਰ, ਰਜਿਸਟਰਾਰ ਡਾ. ਅਨੁਪਮ ਸ਼ਰਮਾ ਨੇ ਧੰਨਵਾਦ ਦੇ ਮਤੇ ਨਾਲ ਸਮਾਗਮ ਦੀ ਸਮਾਪਤੀ ਕੀਤੀ। ਕਨਵੋਕੇਸ਼ਨ ਸਮਾਰੋਹ ਤੋਂ ਬਾਅਦ ਅਲੂਮਨੀ ਮੀਟਿੰਗ ਹੋਈ।