Barnala News: ਜਨਮਦਿਨ ਤੋਂ ਦੋ ਦਿਨ ਪਹਿਲਾਂ ਮਾਸੂਮ ਬੱਚੀ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਤੇਜ਼ ਰਫ਼ਤਾਰ ਕੈਂਟਰ ਨੇ ਸਕੂਟੀ ਸਵਾਰ ਦਾਦੇ-ਪੋਤੀ ਨੂੰ ਮਾਰੀ ਟੱਕਰ

Innocent girl dies two days before her birthday

 

Barnala News: ਖੁਸ਼ੀਆਂ ਕਦੋਂ ਗਮੀ ਵਿੱਚ ਬਦਲ ਜਾਣ ਪਤਾ ਨਹੀਂ ਲਗਦਾ, ਕੁਝ ਅਜਿਹਾ ਹੀ ਹੋਇਆ ਹੈ ਬਰਨਾਲ ਦੇ ਸੇਖਾ ਕੈਂਚੀਆਂ ਵਿਚ ਜਿੱਥੇ ਤੇਜ਼ ਰਫ਼ਤਾਰ ਕੈਂਟਰ ਨੇ ਐਕਟਿਵਾ ਉੱਤੇ ਜਾ ਰਹੇ ਦਾਦੇ-ਪੋਤੀ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿਚ ਮਾਸੂਮ ਬੱਚੀ ਤਨੂ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਮ੍ਰਿਤਕ ਬੱਚੀ ਤਨੂ ਦਾ ਦੋ ਦਿਨ ਬਾਅਦ ਜਨਮਦਿਨ ਸੀ। ਉਹ ਦੋ ਦਿਨਾਂ ਬਾਅਦ ਪੂਰੇ ਪੰਜ ਸਾਲਾਂ ਦੀ ਹੋਣ ਵਾਲੀ ਸੀ। ਲੇਕਿਨ ਉਸ ਤੋਂ ਪਹਿਲਾਂ ਹੀ ਸੜਕ ਹਾਦਸੇ ਦੌਰਾਨ ਕੈਂਟਰ ਥੱਲੇ ਸਿਰ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ।

 ਹੋਇਆ ਇੰਝ ਕਿ ਤਨੂ ਆਪਣੇ ਦਾਦਾ ਜੀ ਨਾਲ ਆਪਣੇ ਪਿਤਾ ਨੂੰ ਰੋਟੀ ਦੇਣ ਲਈ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੀ ਸੀ, ਤਨੂ ਆਪਣੇ ਦਾਦਾ ਜੀ ਨਾਲ ਸਕੂਟਰੀ ਦੇ ਪਿੱਛੇ ਬੈਠੀ ਸੀ। ਅਚਾਨਕ ਹੀ ਪਿੱਛੋਂ ਇੱਕ ਤੇਜ਼ ਰਫ਼ਤਾਰ ਕੈਂਟਰ ਆਉਂਦਾ ਹੈ, ਜੋ ਤਨੂ ਹੋਰਾਂ ਦੀ ਐਕਟੀਵਾ ਨੂੰ ਪਿੱਛੋਂ ਦੀ ਆ ਕੇ ਟੱਕਰ ਮਾਰ ਦਿੰਦਾ ਹੈ। 

ਜਿਸ ਤੋਂ ਬਾਅਦ ਦਾਦਾ ਪੋਤੀ ਹੇਠਾ ਡਿੱਗ ਜਾਂਦੇ ਹਨ ਅਤੇ ਤਨੂ ਦਾ ਸਿਰ ਕੈਂਟਰ ਦੇ ਟਾਇਰ ਥੱਲੇ ਆ ਜਾਂਦਾ ਹੈ। ਜਿਸ ਕਾਰਨ ਤਨੂ ਦੀ ਮੌਕੇ ’ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਕਿ ਉਸ ਦੇ ਦਾਦਾ ਜੀ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ।

 ਲੋਕਾਂ ਵੱਲੋਂ ਤੁਰਤ ਜ਼ਖ਼ਮੀ ਨੂੰ ਸਿਵਿਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੈਂਟਰਹਿਰਾਸਤ ਵਿੱਚ ਲੈ ਲਿਆ ਜਦੋਂ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਪੁਲਿਸ ਪਰਿਵਾਰਿਕ ਮੈਂਬਰਾਂ ਦੇ ਬਿਆਨ ’ਤੇ ਕਾਨੂੰਨ ਮੁਤਾਬਕ ਜੋ ਕਾਰਵਾਈ ਹੈ ਉਹ ਕਰ ਰਹੀ।