Punjab News : ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ’ਤੇ ਮਾਲਵਿੰਦਰ ਕੰਗ ਦਾ ਬਿਆਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ -ਸਿੱਖ ਕਤਲੇਆਮ ਦੇ ਹੋਰ ਵੀ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ

Malvinder Kang

Punjab News in Punjabi : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਤੇ  ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਬੋਲਦਿਆਂ ਕਿਹਾ ਕਿ 1984 ਵਿਚ ਕਾਂਗਰਸ ਵਲੋਂ ਸਪਾਂਸਰ ਕਰ ਕੇ ਸਿੱਖ ਕਤਲੇਆਮ ਹੋਇਆ ਸੀ ਉਸਦੇ ਇੱਕ ਅਹਿਮ ਦੋਸ਼ੀ ਸੱਜਣ ਕੁਮਾਰ ਨੂੰ ਅੱਜ ਸਜ਼ਾ ਦਾ ਐਲਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਦਹਾਕੇ ਹੋ ਗਏ ਹਨ ਇਨਸਾਫ਼ ਮੰਗਦਿਆਂ ਹੋਏ, ਭਾਵੇਂ ਦੇਰ ਨਾਲ ਇਨਸਾਫ਼ ਮਿਲਣ ਜਾ ਰਿਹਾ ਹੈ, ਪਰ ਇਨਸਾਫ਼ ਤਾਂ ਮਿਲਿਆ। ਉਨ੍ਹਾਂ ਕਿਹਾ ਕਿ ਮੈਂ ਅਦਾਲਤ ਦਾ ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਸਿੱਖ ਕਤਲੇਆਮ ਦੇ ਹੋਰ ਵੀ ਦੋਸ਼ੀ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।  

(For more news apart from Malvinder Kang's statement came out on declaring Sajjan Kumar guilty News in Punjabi, stay tuned to Rozana Spokesman)