ਮੋਰਿੰਡਾ ਬਾਈਪਾਸ ’ਤੇ ਬੱਸ ਦੀ ਲਪੇਟ ’ਚ ਆਇਆ ਮੋਟਰਸਾਈਕਲ ਚਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਦਸੇ ’ਚ ਮੋਟਰਸਾਈਕਲ ਚਾਲਕ ਤੇ ਔਰਤ ਜ਼ਖਮੀ

Motorcyclist hit by bus on Morinda bypass

ਮੋਰਿੰਡਾ: ਮੋਰਿੰਡਾ ਬਾਈਪਾਸ ’ਤੇ ਲੰਡਨ ਸਟਰੀਟ ਚੌਕ ਨੇੜੇ ਸੜਕ ਪਾਰ ਕਰਨ ਲਈ ਖੜਾ ਇੱਕ ਮੋਟਰਸਾਈਕਲ ਸਵਾਰ ਅਤੇ ਉਸ ਨਾਲ ਇੱਕ ਮਹਿਲਾ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿੱਚ ਆ ਗਏ। ਉਹਨਾਂ ਦਾ ਮੋਟਰਸਾਈਕਲ ਬੱਸ ਦੇ ਟਾਇਰਾਂ ਥੱਲੇ ਆਉਣ ਨਾਲ ਨੁਕਸਾਨਿਆ ਗਿਆ। ਇਸ ਦੌਰਾਨ ਉਹ ਜ਼ਖਮੀ ਹੋ ਗਏ, ਪ੍ਰੰਤੂ ਉਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਰਿਹਾ। ਉਧਰ ਮੌਕੇ ’ਤੇ ਪਹੁੰਚੀ ਐਸਐਸਐਫ ਦੀ ਟੀਮ ਵੱਲੋਂ ਮੋਟਰਸਾਈਕਲ ਚਾਲਕ ਤੇ ਮਹਿਲਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਟੀਮ ਦੇ ਦੂਸਰੇ ਕਰਮਚਾਰੀਆਂ ਵੱਲੋਂ ਬੱਸ ਦੇ ਥੱਲਿਓਂ ਮੋਟਰਸਾਈਕਲ ਕਢਵਾ ਕੇ ਕਾਰਵਾਈ ਲਈ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਟਰੈਫਿਕ ਚਾਲੂ ਕਰਵਾਈ।

ਮੋਟਰਸਾਈਕਲ ਚਾਲਕ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਮੋਟਰਸਾਈਕਲ ਚਾਲਕ ਸੜਕ ਪਾਰ ਕਰਨ ਲਈ ਇੰਤਜ਼ਾਰ ਵਿੱਚ ਸੜਕ ’ਤੇ ਖੜ੍ਹੇ ਸਨ। ਮੋਰਿੰਡਾ ਦੀ ਤਰਫੋਂ ਲੁਧਿਆਣਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 10 ਜੀ ਕੇ 8453 ਦੇ ਚਾਲਕ ਨੇ ਸੜਕ ’ਤੇ ਖੜ੍ਹੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ, ਜਦਕਿ ਬੱਸ ਚਾਲਕ ਨੇ ਕਿਹਾ ਕਿ ਉਸ ਦਾ ਕੋਈ ਕਸੂਰ ਨਹੀਂ। ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।