ਅੰਮ੍ਰਿਤਸਰ 'ਚ ਕਾਂਗਰਸੀ ਲੀਡਰ ਤੇ ਉਸ ਦੇ ਬੇਟੇ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨੋ ਦਿਨ ਗੁੰਡਾਗਰਦੀ ਦੀ ਵਾਰਦਾਤਾਂ ਵਿਚ ਹੋ ਰਿਹਾ ਹੈ ਇਜ਼ਾਫਾ

Congress leader and his son attacked by unknown persons in Amritsar

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਵਿਖੇ ਆਏ ਦਿਨ ਗੁੰਡਾਗਰਦੀ ਦੀ ਵਾਰਦਾਤਾਂ ਵਿਚ ਇਜ਼ਾਫਾ  ਹੋ ਰਿਹਾ ਹੈ ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇਗਾ ਜਦੋ ਸ਼ਹਿਰ ਵਿਚ ਅਮਨ ਸਾਂਤੀ ਰਹੀ ਹੋਵੇ।

ਅੱਜ ਵੀ ਦਿਨ ਚੜ੍ਹਦਿਆਂ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਇਕ ਕਾਂਗਰਸੀ ਲੀਡਰ ਅਤੇ ਉਸ ਦੇ ਬੇਟੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੌਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦੀ ਖੁਸ਼ਕਿਸਮਤੀ ਸੀ ਕਿ ਉਹਨਾਂ ਦੀ ਜਾਣ ਬਚ ਗਈ।

ਇਹ ਦੋਵੇਂ ਪਿਉ ਪੁੱਤ ਆਪਣੀ ਗੱਡੀ ਵਿਚ ਸਵਾਰ ਹੋ ਖੰਡਵਾਲਾ ਤੋਂ ਛੇਹਰਟਾ ਵੱਲ ਜਾ ਰਹੇ ਸਨ। ਜਿਹਨਾਂ ਨੂੰ ਅਚਾਨਕ ਤਿੰਨ ਨਕਾਬਪੋਸ਼ਾ ਨੇ ਰਸਤੇ ਵਿੱਚ ਘੇਰ ਲਿਆ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ ਪਰ ਅਜੇ ਤਕ ਕਿਸੇ ਦੇ ਇਹ ਸਮਝ ਵਿਚ ਨਹੀ ਆਇਆ ਕਿ ਉਹਨਾਂ ਤਿੰਨ ਬਦਮਾਸ਼ਾ ਦੀ ਮੰਸ਼ਾ ਕੀ ਸੀ ਅਤੇ ਉਹ ਇਸ ਕਾਂਗਰਸੀ ਲੀਡਰ ਤੋਂ ਕੀ ਚਾਹੁੰਦੇ ਸਨ।

ਇਸ ਅਚਨਚੇਤ ਹਮਲੇ ਵਿਚ ਕਾਂਗਰਸੀ ਲੀਡਰ ਦਾ ਬੇਟਾ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ ਹੈ ਅਤੇ ਲੀਡਰ ਨੂੰ ਹਲਕੀਆਂ ਸੱਟਾਂ ਲੱਗੀਆ ਹਨ। ਇਸ ਸਾਰੇ ਮਾਮਲੇ ਵਿਚ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਅਤੇ ਤਫਤੀਸ਼ ਕਰ ਰਹੀ ਹੈ ਕਿ ਆਖਿਰ ਬਦਮਾਸ਼ਾ ਦੀ ਮੰਸ਼ਾ ਕੀ ਸੀ।